ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਸਿੰਗਾਪੁਰੀ ਨਾਗਰਿਕ ''ਤੇ ਦੋਸ਼ ਤੈਅ
Wednesday, May 12, 2021 - 12:46 PM (IST)
ਸਿੰਗਾਪੁਰ (ਭਾਸ਼ਾ): ਇਕ ਅਪਾਰਟਮੈਂਟ ਦੇ ਨਿਰੀਖਣ ਨੂੰ ਲੈਕੇ ਅਣਅਧਿਕਾਰਤ ਤੌਰ 'ਤੇ ਜਾਣਕਾਰੀ ਦੇਣ ਦੇ ਮਾਮਲੇ ਵਿਚ 22 ਸਾਲਾ ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਇਕ ਸਿੰਗਾਪੁਰੀ 'ਤੇ ਇੱਥੋਂ ਦੀ ਇਕ ਅਦਾਲਤ ਨੇ ਸਰਕਾਰੀ ਗੁਪਤਤਾ ਕਾਨੂੰਨ ਦੇ ਤਹਿਤ ਬੁੱਧਵਾਰ ਨੂੰ ਦੋਸ਼ ਤੈਅ ਕੀਤੇ। ਭ੍ਰਿਸ਼ਟ ਆਚਰਣ ਜਾਂਚ ਬਿਊਰੋ (ਸੀ.ਪੀ.ਆਈ.ਵੀ.) ਨੇ ਦੱਸਿਆ ਕਿ ਦਮਨਦੀਪ ਸਿੰਘ ਨੇ ਇਸ ਗੱਲ ਦੇ ਉਚਿਤ ਆਧਾਰ ਹੋਣ 'ਤੇ ਵੀ ਕਥਿਤ ਤੌਰ 'ਤੇ ਜਾਣਕਾਰੀ ਪ੍ਰਾਪਤ ਕੀਤੀ ਕਿ ਉਸ ਨੂੰ ਸਰਕਾਰੀ ਗੁਪਤਤਾ ਕਾਨੂੰਨ ਖ਼ਿਲਾਫ਼ ਜਾ ਕੇ ਸੂਚਨਾ ਦਿੱਤੀ ਜਾ ਰਹੀ ਹੈ।
ਉਸ ਨੂੰ ਜਨਤਕ ਖੇਤਰ ਦੇ ਹਾਊਸਿੰਗ ਐਂਡ ਡਿਵੈਲਪਮੈਂਟ ਬੋਰਡ (ਐੱਚ.ਡੀ.ਬੀ.) ਵਿਚ ਕੰਮ ਕਰ ਰਹੇ ਭਾਰਤੀ ਮੂਲ ਦੇ ਹਾਈ ਅਸਟੇਟ ਅਫਸਰ ਕਲਯਾਰਸਨ ਕਰੂਪੱਈਆ ਤੋਂ ਸੂਚਨਾ ਮਿਲੀ ਸੀ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਸਿੰਗਾਪੁਰੀ ਨਾਗਰਿਕ ਨੇ ਕੇਂਦਰੀ ਕਾਰੋਬਾਰੀ ਜ਼ਿਲ੍ਹੇ ਤੋਂ ਕੁਝ ਦੂਰੀ 'ਤੇ ਸਥਿਤ ਕਿਮ ਟਿਯਾਨ ਰੋਡ 'ਤੇ ਇਕ ਫਲੈਟ ਨਾਲ ਲੱਗਦੇ ਨਿਰੀਖਣ ਦੀ ਜਾਣਕਾਰੀ ਫਲੈਟ ਦੇ ਰਜਿਸਟਰਡ ਕਿਰਾਏਦਾਰ ਸਿੰਘ ਨੂੰ ਕਥਿਤ ਤੌਰ 'ਤੇ ਲੀਕ ਕੀਤੀ।
ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ : ਰਾਕੇਟ ਹਮਲੇ 'ਚ ਭਾਰਤੀ ਔਰਤ ਦੀ ਮੌਤ, ਐਮਰਜੈਂਸੀ ਲਾਗੂ
ਸੀ.ਪੀ.ਆਈ.ਵੀ. ਨੇ ਕਿਹਾ ਕਿ ਸਿੰਘ ਨੂੰ ਇਹ ਜਾਣਕਾਰੀ ਪਹੁੰਚਾਉਣ ਲਈ ਕਲਯਸਾਰਨ ਅਧਿਕਾਰਤ ਨਹੀਂ ਸਨ। ਉਹਨਾਂ ਨੇ ਪਹਿਲਾਂ ਤਿੰਨ ਵਾਰ ਅਜਿਹਾ ਕੀਤਾ ਸੀ। 2018 ਦੇ ਮਈ ਵਿਚ, ਅਗਸਤ ਵਿਚ ਅਤੇ ਸਤੰਬਰ ਵਿਚ ਉਹਨਾਂ ਨੇ ਅਜਿਹਾ ਕੀਤਾ। ਸੀ.ਪੀ.ਆਈ.ਵੀ. ਨੂੰ ਇਕ ਬਿਆਨ ਦੇ ਹਵਾਲੇ ਨਾਲ ਦਿੱਤੀ ਗਈ ਖ਼ਬਰ ਵਿਚ ਕਿਹਾ ਗਿਆ ਕਿ ਬੁੱਧਵਾਰ ਨੂੰ ਦੋਹਾਂ 'ਤੇ ਘਰ ਨਿਰੀਖਣਾਂ ਦੇ ਬਾਰੇ ਵਿਚ ਅਣਅਧਿਕਾਰਤ ਤੌਰ 'ਤੇ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ ਦੇ ਦੋਸ਼ ਤੈਅ ਕੀਤੇ ਗਏ। ਦੋਹਾਂ 'ਤੇ ਸਰਕਾਰੀ ਗੁਪਤਤਾ ਕਾਨੂੰਨ ਦੇ ਤਹਿਤ ਅਪਰਾਧਾਂ ਦੇ ਤਿੰਨ ਦੋਸ਼ ਤੈਅ ਕੀਤੇ ਗਏ ਹਨ। ਜੇਕਰ ਉਹਨਾਂ ਨੂੰ ਸਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਹਰੇਕ ਦੋਸ਼ ਵਿਚ 2 ਸਾਲ ਕੈਦ ਅਤੇ 2,400 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- 'ਕਵਾਡ' ਖ਼ਿਲਾਫ਼ ਬੰਗਲਾਦੇਸ਼ ਨੂੰ ਚੀਨ ਦੀ ਚਿਤਾਵਨੀ 'ਤੇ ਅਮਰੀਕਾ ਨੇ ਲਿਆ ਨੋਟਿਸ
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।