ਮੁੜ ਆਈ ਕੈਨੇਡਾ ਤੋਂ ਦੁਖਭਰੀ ਖ਼ਬਰ, 21 ਸਾਲਾ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ

Monday, Dec 05, 2022 - 11:54 AM (IST)

ਮੁੜ ਆਈ ਕੈਨੇਡਾ ਤੋਂ ਦੁਖਭਰੀ ਖ਼ਬਰ, 21 ਸਾਲਾ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ

ਬਰੈਂਪਟਨ (ਏਜੰਸੀ) - ਕੈਨੇਡਾ ਤੋਂ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਕੜੀ ਤਹਿਤ ਇਕ ਹੋਰ ਖ਼ਬਰ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ 21 ਸਾਲਾ ਕੈਨੇਡੀਅਨ ਸਿੱਖ ਕੁੜੀ ਪਵਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੀਲ ਰੀਜ਼ਨਲ ਪੁਲਸ ਮੁਤਾਬਕ ਇਹ ਘਟਨਾ 3 ਦਸੰਬਰ ਨੂੰ ਰਾਤ 10:40 ਵਜੇ ਦੇ ਕਰੀਬ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਨੇੜੇ ਗੈਸ ਸਟੇਸ਼ਨ 'ਤੇ ਵਾਪਰੀ। ਪਵਨਪ੍ਰੀਤ ਕੌਰ ਬਰੈਂਪਟਨ ਦੀ ਵਸਨੀਕ ਸੀ।

ਇਹ ਵੀ ਪੜ੍ਹੋ: ਪ੍ਰਸਿੱਧ ਇੰਡੋ-ਕੈਨੇਡੀਅਨ ਟਿੱਕਟੋਕਰ ਦਾ 21 ਸਾਲ ਦੀ ਉਮਰ 'ਚ ਦਿਹਾਂਤ, ਆਖ਼ਰੀ ਪੋਸਟ 'ਚ ਦਿੱਤਾ ਸੀ ਵੱਡਾ ਸੁਨੇਹਾ

ਪੁਲਸ ਨੇ ਕਿਹਾ ਕਿ ਗੈਸ ਸਟੇਸ਼ਨ ਦੀ ਕਰਮਚਾਰੀ ਪਵਨਪ੍ਰੀਤ ਕੌਰ ਨੂੰ "ਕਈ ਗੋਲੀਆਂ" ਮਾਰੀਆਂ ਗਈਆਂ ਅਤੇ ਡਾਕਟਰੀ ਸਹਾਇਤਾ ਦੇ ਬਾਵਜੂਦ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਹੋਮੀਸਾਈਡ ਯੂਨਿਟ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਅਧਿਕਾਰੀ ਇੱਕ ਪੁਰਸ਼ ਸ਼ੱਕੀ ਦੀ ਭਾਲ ਕਰ ਰਹੇ ਹਨ, ਜਿਸਨੂੰ ਕਾਲੇ ਕੱਪੜੇ ਅਤੇ ਦਸਤਾਨੇ ਪਾਏ ਹੋਏ ਦੇਖਿਆ ਗਿਆ ਹੈ। ਪੁਲਸ ਨੇ ਇਸ ਨੂੰ ਟਾਰਗੇਟਿਡ ਘਟਨਾ ਦੱਸਦਿਆਂ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਤੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ 'ਬੇਬੀ ਫੀਡ' ਦੀ ਭਾਰੀ ਘਾਟ, ਦੁਕਾਨਾਂ ’ਤੇ ਭਟਕ ਰਹੀਆਂ ਮਾਂਵਾਂ


author

cherry

Content Editor

Related News