ਸਿੱਖ ਸ਼ਹੀਦਾਂ ਨੂੰ ਯਾਦ ਕਰਦਿਆਂ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ
Wednesday, Jun 20, 2018 - 03:28 PM (IST)

ਮਿਲਾਨ (ਸਾਬੀ ਚੀਨੀਆ)— ਸਿੱਖ ਸ਼ਹੀਦਾਂ ਨੇ ਆਪਣੀਆ ਜਾਨਾਂ ਵਾਰ ਕਿ ਦੇਸ਼ ਦੀ ਆਜ਼ਾਦੀ ਰੂਪੀ ਉਸਾਰੀ ਲਈ ਨੀਹਾਂ ਰੱਖੀਆਂ ਅਤੇ ਉਨਾਂ ਦੀਆਂ ਸ਼ਹੀਦੀ ਕੁਰਬਾਨੀਆਂ ਸਦਕੇ ਹੀ ਦੇਸ਼ ਨੂੰ ਆਜ਼ਾਦੀ ਰੂਪੀ ਨਿੱਘ ਮਾਨਣ ਨੂੰ ਮਿਲਿਆ ਹੈ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਖਾਂ ਵੱਲੋਂ ਦੇਸ਼ ਦੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਪੈ ਰਿਹਾ। ਸਗੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਘੱਟ ਗਿਣਤੀ ਕੌਮ ਨੂੰ ਦਬਾਉਣ ਤੇ ਆਪਣੇ ਤਰੀਕੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਗੁਰੂ ਨਾਨਕ ਦਰਬਾਰ (ਫੌਜਾ) ਇਟਲੀ ਵਿਖੇ 1984 ਦੇ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਸਮਾਗਮ ਵਿਚ ਬੋਲਦੇ ਹੋਏ ਵੱਖ ਵੱਖ ਬੁਲਾਰਿਆ ਵੱਲੋਂ ਕੀਤਾ ਗਿਆ।
ਇਸ ਮੌਕੇ ਕਵੀਸ਼ਰ ਭਾਈ ਗੁਰਮੁੱਖ ਸਿੰਘ ਜੌਹਲ ਦੇ ਜੱਥੇ ਵੱਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਨੂੰ ਯਾਦ ਕਰਦਿਆਂ ਅਰਦਾਸ ਬੇਨਤੀ ਕੀਤੀ ਗਈ ਅਤੇ ਉਨ੍ਹਾਂ ਦਾ ਵਿਸ਼ਾਲ ਮਈ ਇਤਿਹਾਸ ਸ਼ਰਵਣ ਕਰਵਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਜੱਥੇ ਦਾ ਸਨਮਾਨ ਕਰਨ ਉਪਰੰਤ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਜਿੰਨਾਂ ਵੱਲੋਂ ਅੱਤ ਦੀ ਗਰਮੀ ਦੇ ਬਾਵਜੂਦ ਸਿੱਖ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਸਮਾਗਮਾਂ ਵਿਚ ਪੁੱਜ ਕੇ ਰੌਣਕਾਂ ਵਧਾਉਦੇ ਗੁਰੂ ਘਰ ਦੀਆਂ ਖੁਸ਼ੀਆ ਨੂੰ ਪ੍ਰਾਪਤ ਕੀਤਾ।