ਕੈਨੇਡਾ: ਬਰਫ਼ੀਲੇ ਤਲਾਬ ''ਚ ਡਿੱਗੀਆਂ ਦੋ ਕੁੜੀਆਂ, ਬਚਾਉਣ ਲਈ ਸਿੱਖਾਂ ਨੇ ਪੱਗਾਂ ਉਤਾਰ ਬਣਾਈ ਰੱਸੀ

11/18/2020 5:58:04 PM

ਕੈਲਗਰੀ (ਬਿਊਰੋ): ਸਿੱਖ ਭਾਈਚਾਰੇ ਦੇ ਕੁਝ ਬਜ਼ੁਰਗਾਂ ਨੇ ਆਪਣੀ ਸਮਝ ਨਾਲ ਦੋ ਜਾਨਾਂ ਬਚਾਈਆਂ ਹਨ। ਅਸਲ ਵਿਚ ਕੈਨੇਡਾ ਦੇ ਇਕ ਬਰਫੀਲੇ ਤਲਾਬ ਨੇੜੇ ਘੁੰਮ ਰਹੀਆਂ ਦੋ ਕੁੜੀਆਂ ਅਚਾਨਕ ਉਸ ਵਿਚ ਡਿੱਗ ਗਈਆਂ ਅਤੇ ਡੁੱਬਣ ਲੱਗੀਆਂ। ਉੱਥੇ ਸੈਰ ਕਰ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਜਿਵੇਂ ਹੀ ਕੁੜੀਆਂ ਨੂੰ ਡੁੱਬਦੇ ਦੇਖਿਆ ਤਾਂ ਆਪਣੇ ਧਾਰਮਿਕ ਚਿੰਨ੍ਹ ਦੇ ਸਨਮਾਨ ਦੀ ਪਰਵਾਹ ਨਾ ਕਰਦੇ ਹੋਏ ਤੁਰੰਤ ਆਪਣੀ ਪੱਗ ਉਤਾਰ ਕੇ ਉਹਨਾਂ ਦੀ ਮਦਦ ਲਈ ਸੁੱਟ ਦਿੱਤੀ। ਇਸ ਕਾਰਨਾਮੇ ਦੀ ਬਹੁਤ ਤਾਰੀਫ਼ ਕੀਤੀ ਜਾ ਰਹੀ ਹੈ। 

PunjabKesari

ਕੈਲਗਰੀ ਦੇ ਸੈਂਡਲਕ੍ਰੇਸਟ ਦੇ ਨੇੜੇ ਇਕ ਬਰਫੀਲੇ ਤਲਾਬ ਵਿਚ ਫਸੀਆਂ ਕੁੜੀਆਂ ਨੂੰ ਬਚਾਉਣ ਲਈ ਬਜ਼ੁਰਗ ਸਿੱਖਾਂ ਨੇ ਆਪਣੀ ਪੱਗ ਦੀ ਵਰਤੋਂ ਕੀਤੀ। ਕੈਨੇਡਾ ਮੀਡੀਆ ਦੇ ਗਲੋਬਲ ਨੈਸ਼ਨਲ ਨੇ ਇਸ ਘਟਨਾ ਦਾ ਇਕ ਵੀਡੀਓ ਵੀ ਟਵੀਟ ਕੀਤਾ ਹੈ।

 

ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਬਜ਼ੁਰਗ ਸਿੱਖ ਪੁਰਸ਼ਾਂ ਦੇ ਇਸ ਸਮੂਹ ਦੀ ਕੁੜੀਆਂ ਦੀ ਜਾਨ ਬਚਾਉਣ ਦੇ ਬਾਅਦ ਬਹੁਤ ਤਾਰੀਫ ਹੋਈ ਹੈ ਪਰ ਇਹ ਸ਼ਾਇਦ ਕੁੜੀਆਂ ਨੂੰ ਬਚਾਉਣ ਦਾ ਉਹਨਾਂ ਦਾ ਉਹ ਢੰਗ ਸੀ ਜਿਸਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ।

ਇੰਝ ਬਚਾਈ ਕੁੜੀਆਂ ਦੀ ਜਾਨ
ਜਦੋਂ ਤਲਾਬ ਵਿਚ ਡੁੱਬ ਰਹੀਆਂ ਨੌਜਵਾਨ ਕੁੜੀਆਂ ਮਦਦ ਲਈ ਚੀਕ ਰਹੀਆਂ ਸਨ ਤਾਂ ਬਜ਼ੁਰਗ ਸਿੱਖ ਸਮੂਹ ਆਪਣੀ ਨਿਯਮਿਤ ਸੈਰ ਕਰ ਰਿਹਾ ਸੀ। ਕੁੜੀਆਂ ਦੀ ਆਵਾਜ਼ ਸੁਣਦੇ ਹੀ ਇਹ ਬਜ਼ੁਰਗ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜੁਟ ਗਏ। ਕੁੜੀਆਂ ਨੂੰ ਬਚਾਉਣ ਲਈ ਉਹਨਾਂ ਨੇ ਤੁਰੰਤ ਇਕ ਯੋਜਨਾ ਬਣਾਈ। ਉਹਨਾਂ ਸਾਰਿਆਂ ਨੇ ਆਪਣੀ ਪੱਗ ਉਤਾਰੀ ਅਤੇ ਇਸ ਨਾਲ ਇਕ ਲੰਬੀ ਰੱਸੀ ਬਣਾਉਣ ਨੂੰ ਇਕੱਠੇ ਬੰਨ੍ਹ ਦਿੱਤਾ। ਇਸ ਘਟਨਾ ਦੇ ਗਵਾਹ ਰਹੇ ਕੁਲਵਿੰਦਰ ਬੰਗਾ ਨੇ ਦੱਸਿਆ,''ਉਹਨਾਂ ਨੂੰ ਇਕ ਆਈਡੀਆ ਆਇਆ।ਜਿਵੇਂ ਹੀ ਉਹਨਾਂ ਨੇ ਕੁੜੀਆਂ ਨੂੰ ਡੁੱਬਦੇ ਦੇਖਿਆ, ਉਹਨਾਂ ਨੇ ਆਪਣੀ ਪੱਗ ਦੀ ਮਦਦ ਨਾਲ ਕੁੜੀਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਇਰਾਕ 'ਚ ਅਮਰੀਕੀ ਦੂਤਾਵਾਸ ਨੇੜੇ ਰਾਕੇਟ ਹਮਲਾ, ਬੱਚੇ ਦੀ ਮੌਤ ਤੇ 5 ਜ਼ਖਮੀ 

ਪੁਰਸ਼ਾਂ ਦੇ ਇਸ ਸਮੂਹ ਵਿਚ 10 ਬਜ਼ੁਰਗ ਸਿੱਖ ਸ਼ਾਮਲ ਹਨ। ਬਦਕਿਸਮਤੀ ਨਾਲ ਉਹ ਇਸ ਯੋਜਨਾ ਨਾਲ ਕੁੜੀਆਂ ਨੂੰ ਬਚਾਉਣ ਵਿਚ ਸਫਲ ਨਹੀਂ ਹੋਏ। ਉਹਨਾਂ ਦੀ ਪੱਗ ਦੀ ਰੱਸੀ ਦੂਰ ਡੁੱਬ ਰਹੀਆਂ ਕੁੜੀਆਂ ਤੱਕ ਪਹੁੰਚ ਨਹੀਂ ਰਹੀ ਸੀ। ਉਦੋਂ ਉਹਨਾਂ ਨੇ ਇਕ ਗੁਆਂਢੀ ਦੇ ਬਗੀਚੇ ਤੋਂ ਪਾਣੀ ਦਾ ਪਾਇਪ ਲਿਆ ਕੇ ਉਸ ਨਾਲ ਕੁੜੀਆਂ ਨੂੰ ਬਚਾਇਆ। ਇਕ ਹੋਰ ਰਾਹਗੀਰ ਦੂਜੀ ਕੁੜੀ ਨੂੰ ਬਚਾਉਣ ਵਿਚ ਸਫਲ ਰਿਹਾ। ਚੰਗੀ ਕਿਸਮਤ ਨਾਲ ਦੋਹਾਂ ਕੁੜੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਕੁੜੀਆਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਇਸ ਬਚਾਅ ਮੁਹਿੰਮ ਨੇ ਕੈਨੇਡਾ ਦੇ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨ.ਡੀ.ਪੀ.) ਦੇ ਨੇਤਾ ਜਗਮੀਤ ਸਿੰਘ ਦਾ ਧਿਆਨ ਵੀ ਆਕਰਸ਼ਿਤ ਕੀਤਾ। ਇਸ ਸਿੱਖ ਸਿਆਸਤਦਾਨ ਨੇ ਸਰਦਾਰਾਂ ਦੀ ਤੁਰੰਤ ਸੋਚ ਦੇ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ।
 


Vandana

Content Editor

Related News