ਸਿੱਖ ਕਾਰੋਬਾਰੀ ਹੱਤਿਆ ਮਾਮਲਾ; ਕੈਨੇਡਾ ਪੁਲਸ ਨੇ ਤੀਜਾ ਦੋਸ਼ੀ ਕੀਤਾ ਗ੍ਰਿਫ਼ਤਾਰ

Saturday, Jul 26, 2025 - 01:04 PM (IST)

ਸਿੱਖ ਕਾਰੋਬਾਰੀ ਹੱਤਿਆ ਮਾਮਲਾ; ਕੈਨੇਡਾ ਪੁਲਸ ਨੇ ਤੀਜਾ ਦੋਸ਼ੀ ਕੀਤਾ ਗ੍ਰਿਫ਼ਤਾਰ

ਟੋਰਾਂਟੋ- ਇਸ ਸਾਲ ਮਈ ਮਹੀਨੇ ਇੱਕ ਇੰਡੋ-ਕੈਨੇਡੀਅਨ ਸਿੱਖ ਕਾਰੋਬਾਰੀ ਹਰਜੀਤ ਢੱਡਾ ਦੇ ਦਿਨ ਦਿਹਾੜੇ ਹੋਏ ਕਤਲ ਦੇ ਸਬੰਧ ਵਿੱਚ ਕੈਨੇਡੀਅਨ ਪੁਲਸ ਨੇ ਤੀਜੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵੀਰਵਾਰ ਨੂੰ ਇੱਕ ਬਿਆਨ ਵਿੱਚ ਪੀਲ ਰੀਜਨਲ ਪੁਲਿਸ (ਪੀ.ਆਰ.ਪੀ) ਨੇ ਐਲਾਨ ਕੀਤਾ ਕਿ ਡੈਲਟਾ ਪੁਲਿਸ ਦੀ ਸਹਾਇਤਾ ਨਾਲ 22 ਸਾਲਾ ਸ਼ਾਹੀਲ ਨੂੰ 15 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਡੈਲਟਾ ਸ਼ਹਿਰ ਦਾ ਵਸਨੀਕ ਹੈ। ਉਸਨੂੰ ਓਂਟਾਰੀਓ ਵਾਪਸ ਲਿਆਂਦਾ ਗਿਆ ਅਤੇ ਉਸ 'ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ।

PunjabKesari

ਇਹ ਦੋਸ਼ ਮਿਸੀਸਾਗਾ ਦੇ ਗੁਆਂਢੀ ਟਾਊਨਸ਼ਿਪ ਵਿੱਚ ਪਾਰਕਿੰਗ ਵਿੱਚ ਬ੍ਰੈਂਪਟਨ ਦੇ ਵਸਨੀਕ 51 ਸਾਲਾ ਢੱਡਾ ਦੀ ਹੱਤਿਆ ਨਾਲ ਸਬੰਧਤ ਹੈ ਜੋ 14 ਮਈ ਨੂੰ ਵਾਪਰੀ ਸੀ। ਢੱਡਾ ਨੂੰ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਸੱਟਾਂ ਦੀ ਤਾਬ ਨਾ ਝੱਲਦਿਆਂ ਉਸਦੀ ਮੌਤ ਹੋ ਗਈ। ਸਥਾਨਕ ਨੈੱਟਵਰਕ ਓਮਨੀ ਨੇ ਉਸ ਸਮੇਂ ਰਿਪੋਰਟ ਦਿੱਤੀ ਸੀ ਕਿ ਢੱਡਾ ਨੂੰ ਜਬਰੀ ਵਸੂਲੀ ਲਈ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਤਲ ਸਮੇਂ ਪੁਲਿਸ ਦਾ ਮੰਨਣਾ ਸੀ ਕਿ ਇਹ "ਇੱਕ ਨਿਸ਼ਾਨਾ ਗੋਲੀਬਾਰੀ" ਸੀ। ਇਸ ਤੋਂ ਪਹਿਲਾਂ 28 ਮਈ ਨੂੰ ਪੁਲਿਸ ਨੇ ਢੱਡਾ ਦੇ ਕਤਲ ਦੇ ਸਬੰਧ ਵਿੱਚ ਦੋ 21 ਸਾਲਾ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਪਛਾਣ ਸਿਰਫ਼ ਅਮਨ ਅਮਨ ਅਤੇ ਦਿਗਵਿਜੈ ਦਿਗਵਿਜੈ ਵਜੋਂ ਹੋਈ। ਉਨ੍ਹਾਂ 'ਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਵੀ ਲੱਗੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਥਾਈਲੈਂਡ-ਕੰਬੋਡੀਆ ਵਿਚਕਾਰ ਝੜਪ ਜਾਰੀ, ਭਾਰਤੀ ਦੂਤਘਰ ਨੇ ਐਡਵਾਇਜ਼ਰੀ ਕੀਤੀ ਜਾਰੀ

ਪੀਆਰਪੀ ਦੇ ਡਿਪਟੀ ਚੀਫ਼ ਨਿੱਕ ਮਿਲਿਨੋਵਿਚ ਨੇ ਕਿਹਾ,"ਇਹ ਤਾਜ਼ਾ ਗ੍ਰਿਫ਼ਤਾਰੀ ਸਾਡੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ। ਅਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਸਾਡੇ ਪੁਲਿਸਿੰਗ ਭਾਈਵਾਲਾਂ ਦੇ ਨਿਰੰਤਰ ਸਮਰਥਨ ਲਈ ਧੰਨਵਾਦੀ ਹਾਂ"।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News