ਕੈਨੇਡਾ ਦੇ ਕੈਲੇ ਐਰਿਕਸਨ ਤੇ ਗਾਈਡ ਸਿਏਰਾ ਸਮਿਥ ਨੇ ਸਲਾਲਮ ''ਚ ਕਾਂਸੀ ਦਾ ਤਮਗਾ ਜਿੱਤਿਆ

Sunday, Mar 15, 2026 - 10:50 PM (IST)

ਕੈਨੇਡਾ ਦੇ ਕੈਲੇ ਐਰਿਕਸਨ ਤੇ ਗਾਈਡ ਸਿਏਰਾ ਸਮਿਥ ਨੇ ਸਲਾਲਮ ''ਚ ਕਾਂਸੀ ਦਾ ਤਮਗਾ ਜਿੱਤਿਆ

ਵੈਨਕੂਵਰ (ਮਲਕੀਤ ਸਿੰਘ) – ਇਟਲੀ ਦੇ ਮਿਲਾਨੋ-ਕੋਰਟੀਨਾ ਵਿੱਚ ਚੱਲ ਰਹੀਆਂ ਪੈਰਾ ਓਲੰਪਿਕ ਖੇਡਾਂ ਦੌਰਾਨ ਕੈਨੇਡਾ ਦੇ ਪੈਰਾ ਐਲਪਾਈਨ ਸਕੀਅਰ ਕੈਲੇ ਐਰਿਕਸਨ ਅਤੇ ਉਨ੍ਹਾਂ ਦੀ ਗਾਈਡ ਸਿਏਰਾ ਸਮਿਥ ਨੇ ਪੁਰਸ਼ਾਂ ਦੇ ਵਰਗ ਦੇ ਸਲਾਲਮ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਣ 'ਚ ਕਾਮਯਾਬ ਵੀ ਹਾਸਲ ਕੀਤੀ ਹੈ  ਇਹ ਜੋੜੀ ਆਪਣੇ ਪੈਰਾ ਓਲੰਪਿਕ ਡੈਬਿਊ ਵਿੱਚ ਤੀਜਾ ਤਮਗਾ ਜਿੱਤਣ ਵਿੱਚ ਕਾਮਯਾਬ ਰਹੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਕਿੰਬਰਲੀ ਸ਼ਹਿਰ ਨਾਲ ਸੰਬੰਧਿਤ ਐਰਿਕਸਨ ਅਤੇ ਓਟਾਵਾ ਦੀ ਰਹਿਣ ਵਾਲੀ ਉਨ੍ਹਾਂ ਦੀ ਗਾਈਡ ਸਿਏਰਾ ਸਮਿਥ ਨੇ ਦੋ ਦੌੜਾਂ ਵਿੱਚ ਕੁੱਲ 1 ਮਿੰਟ 31.26 ਸਕਿੰਟ ਦਾ ਸਮਾਂ ਲੈ ਕੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਇਹ ਮੁਕਾਬਲਾ ਮਿਲਾਨੋ-ਕੋਰਟੀਨਾ ਖੇਡਾਂ ਦੌਰਾਨ ਟੋਫਾਨੇ ਐਲਪਾਈਨ ਸਕੀਇੰਗ ਕੇਂਦਰ ਵਿੱਚ ਕਰਵਾਇਆ ਗਿਆ।

ਦੱਸਣਯੋਗ ਹੈ ਕਿ ਇਸ ਜੋੜੀ ਨੇ ਇਸ ਤੋਂ ਪਹਿਲਾਂ ਵੀ ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡਾਊਨਹਿੱਲ ਵਿੱਚ ਚਾਂਦੀ ਅਤੇ ਸੁਪਰ-ਜੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸ ਤਰ੍ਹਾਂ ਸਲਾਲਮ ਦਾ ਕਾਂਸੀ ਦਾ ਤਮਗਾ ਉਨ੍ਹਾਂ ਦੇ ਪੈਰਾ ਓਲੰਪਿਕ ਡੈਬਿਊ ਦਾ ਤੀਜਾ ਤਮਗਾ ਬਣ ਗਿਆ ਹੈ।

ਕੈਨੇਡੀਅਨ ਖਿਡਾਰੀਆਂ ਦੇ ਇਸ ਪ੍ਰਦਰਸ਼ਨ ਨਾਲ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਖੇਡ ਪ੍ਰੇਮੀਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।


author

Inder Prajapati

Content Editor

Related News