ਭਾਰਤ ਅਜੇ ਵੀ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਜਾਸੂਸੀ ਦਾ ਮੁੱਖ ਦੋਸ਼ੀ - CSIS

Monday, Mar 02, 2026 - 03:53 PM (IST)

ਭਾਰਤ ਅਜੇ ਵੀ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਜਾਸੂਸੀ ਦਾ ਮੁੱਖ ਦੋਸ਼ੀ - CSIS

ਓਟਾਵਾ - (ਸਰਬਜੀਤ ਸਿੰਘ ਬਨੂੜ)- ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਿਕਿਉਰਟੀ ਇੰਟੈਲੀਜੈਂਸ ਸਰਵਿਸ (CSIS) ਨੇ ਕਿਹਾ ਹੈ ਕਿ ਭਾਰਤ ਅਜੇ ਵੀ ਕੈਨੇਡਾ ਵਿਰੁੱਧ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਜਾਸੂਸੀ ਗਤੀਵਿਧੀਆਂ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਹੈ। ਇਹ ਬਿਆਨ ਉਸ ਦਾਅਵੇ ਨਾਲ ਵਿਰੋਧ ਕਰਦਾ ਹੈ ਜੋ ਪਿਛਲੇ ਹਫ਼ਤੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਸੀ ਕਿ ਭਾਰਤੀ ਏਜੰਟ ਹੁਣ ਅਜਿਹੀਆਂ ਗਤੀਵਿਧੀਆਂ ਨਾਲ ਸੰਬੰਧਤ ਨਹੀਂ ਹਨ।

CSIS ਨੇ ਪਿਛਲੇ ਕੁਝ ਸਾਲਾਂ ਦੌਰਾਨ ਕਈ ਵਾਰ ਭਾਰਤ ਸਰਕਾਰ ਨੂੰ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਸਰਹੱਦ ਪਾਰ ਦਬਾਅ ਦੇ ਮੁੱਖ ਕਾਰਕਾਂ ਵਿੱਚ ਸ਼ਾਮਲ ਕੀਤਾ ਹੈ। ਨੈਸ਼ਨਲ ਪੋਸਟ ਨੂੰ ਭੇਜੇ ਈਮੇਲ ਵਿੱਚ CSIS ਦੇ ਬੁਲਾਰੇ ਐਰਿਕ ਬਾਲਸਮ ਨੇ ਪੁਸ਼ਟੀ ਕੀਤੀ ਕਿ ਏਜੰਸੀ ਦੀ ਧਮਕੀ ਮੁਲਾਂਕਣ ਰਿਪੋਰਟ ਵਿੱਚ ਕੋਈ ਬਦਲਾਵ ਨਹੀਂ ਆਇਆ। CSIS ਦੇ ਡਾਇਰੈਕਟਰ ਡੈਨ ਰੋਜਰਜ਼ ਨੇ “ਚੀਨ, ਰੂਸ, ਭਾਰਤ ਅਤੇ ਹੋਰਾਂ” ਨੂੰ ਕੈਨੇਡਾ ਨੂੰ ਨਿਸ਼ਾਨਾ ਬਣਾਉਣ ਵਾਲੇ ਸਰਗਰਮ ਦੇਸ਼ਾਂ ਵਜੋਂ ਦਰਸਾਇਆ ਸੀ।

ਜ਼ਿਕਰਯੋਗ ਹੈ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੋ ਭਾਰਤ ਦੇ ਦੌਰੇ ‘ਤੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਵਾਲੇ ਹਨ। ਸਰਕਾਰ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਕੀ ਉਹ ਮੰਨਦੀ ਹੈ ਕਿ ਭਾਰਤੀ ਏਜੰਟ ਕੈਨੇਡਾ ਵਿੱਚ ਸਰਹੱਦ ਪਾਰ ਦਬਾਅ ਵਿੱਚ ਅਜੇ ਵੀ ਸ਼ਾਮਲ ਹਨ। ਇਸ ਬਿਆਨ ਨਾਲ ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਨਾਰਾਜ਼ਗੀ ਪੈਦਾ ਹੋਈ ਹੈ। ਕਈ ਸੰਸਦ ਮੈਂਬਰਾਂ ਨੇ ਵੀ ਸਰਕਾਰੀ ਅਧਿਕਾਰੀ ਦੇ ਬਿਆਨ ਨਾਲ ਅਸਹਿਮਤੀ ਜਤਾਈ। ਰੂਬੀ ਸਾਹੋਤਾ ਨੇ ਕਿਹਾ ਕਿ ਇਹ ਕਹਿਣਾ ਕਿ ਖ਼ਤਰੇ ਖਤਮ ਹੋ ਚੁੱਕੇ ਹਨ, ਕੈਨੇਡਾ ਦੀ ਮੌਜੂਦਾ ਸੁਰੱਖਿਆ ਹਕੀਕਤ ਨੂੰ ਨਹੀਂ ਦਰਸਾਉਂਦਾ। ਸੁੱਖ ਧਾਲੀਵਾਲ ਨੇ ਵੀ ਅਧਿਕਾਰੀ ਦੀ ਟਿੱਪਣੀ ‘ਤੇ ਸਵਾਲ ਖੜ੍ਹੇ ਕੀਤੇ। ਵਿਦੇਸ਼ ਮਾਮਲਿਆਂ ਦੀ ਮੰਤਰੀ ਅਨੀਤਾ ਆਨੰਦ ਨੇ ਸਪੱਸ਼ਟ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਭਾਰਤੀ ਏਜੰਟਾਂ ਨਾਲ ਸੰਬੰਧਿਤ ਹਿੰਸਾ ਰੁਕੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਚਿੰਤਾਵਾਂ ਦਾ ਹੱਲ ਸਿੱਧੀ ਗੱਲਬਾਤ ਰਾਹੀਂ ਕੀਤਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News