‘ਭਾਰਤ-ਰੂਸ-ਚੀਨ ਵਿਚਾਲੇ ਸਾਂਝੇਦਾਰੀ ਵਿਕਸਤ ਕਰਨ ਦਾ ਰੁਝਾਨ, ਤਿੰਨੋਂ ਦੇਸ਼ ਸਾਂਝੇ ਹਿੱਤਾਂ ਤੋਂ ਜਾਣੂ'' : ਲਾਵਰੋਵ
Monday, Sep 08, 2025 - 10:38 AM (IST)

ਇੰਟਰਨੈਸ਼ਨਲ ਡੈਸਕ- ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਐਤਵਾਰ ਨੂੰ ਕਿਹਾ ਕਿ ਰੂਸ, ਭਾਰਤ ਅਤੇ ਚੀਨ ਕਈ ਖੇਤਰਾਂ ਵਿਚ ਆਪਣੇ ਸਾਂਝੇ ਹਿੱਤਾਂ ਤੋਂ ਜਾਣੂ ਹਨ। ਤਿੰਨਾਂ ਦੇਸ਼ਾਂ ਵਿਚ ਆਪਸੀ ਭਾਈਵਾਲੀ ਵਿਕਸਤ ਕਰਨ ਦਾ ਸਪੱਸ਼ਟ ਰੁਝਾਨ ਹੈ।
ਲਾਵਰੋਵ ਪਿਛਲੇ ਹਫ਼ਤੇ ਚੀਨ ਦੇ ਤਿਆਨਜਿਨ ਸ਼ਹਿਰ ਵਿਚ ਹੋਏ ਐੱਸ.ਸੀ.ਓ. ਸਿਖਰ ਸੰਮੇਲਨ ਵਿਚ ਤਿੰਨੋਂ ਦੇਸ਼ਾਂ ਦੇ ਨੇਤਾਵਾਂ ਦੁਆਰਾ ਦਿਖਾਏ ਗਏ ਸੁਹਿਰਦ ਮਾਹੌਲ ਦਾ ਹਵਾਲਾ ਦੇ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਨੇਤਾ ਸ਼ੀ ਜਿਨਪਿੰਗ ਦੇ ਤਿੰਨ ਵਾਰ ਹੱਥ ਮਿਲਾਉਣ ਅਤੇ ਐੱਸ.ਸੀ.ਓ. ਸੰਮੇਲਨ ’ਚ ਇਕ-ਦੂਜੇ ਨਾਲ ਮੁਲਾਕਾਤ ਕਰਨ ਨੇ ਦੁਨੀਆ ਭਰ ਵਿਚ ਸੁਰਖੀਆਂ ਬਟੋਰੀਆਂ।
ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ
ਰੂਸੀ ਸਰਕਾਰੀ ਟੀ.ਵੀ. ਨੂੰ ਦਿੱਤੀ ਇਕ ਇੰਟਰਵਿਊ ’ਚ ਲਾਵਰੋਵ ਨੇ ਕਿਹਾ, “ਇਹ ਦਰਸਾਉਂਦਾ ਹੈ ਕਿ ਤਿੰਨ ਮਹਾਨ ਸੱਭਿਅਤਾਵਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਤਿੰਨ ਮਹਾਸ਼ਕਤੀਆਂ ਕਈ ਖੇਤਰਾਂ ਵਿਚ ਆਪਣੇ ਸਾਂਝੇ ਹਿੱਤਾਂ ਤੋਂ ਜਾਣੂ ਹਨ।”
ਅਟਕਲਾਂ ਨੂੰ ਪਾਸੇ ਕਰਦੇ ਹੋਏ ਲਾਵਰੋਵ ਨੇ ਸਪੱਸ਼ਟ ਕੀਤਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਭ ਕੁਝ 100 ਫੀਸਦੀ ਇਕੋ ਜਿਹਾ ਹੈ ਪਰ ਚੀਨ, ਰੂਸ ਅਤੇ ਭਾਰਤ ਵਿਚ ਆਪਣੀ ਭਾਈਵਾਲੀ ਵਿਕਸਤ ਕਰਨ ਅਤੇ ਉਨ੍ਹਾਂ ਖੇਤਰਾਂ ਤੋਂ ਆਪਸੀ ਲਾਭ ਪ੍ਰਾਪਤ ਕਰਨ ਦਾ ਰੁਝਾਨ ਹੈ, ਜਿੱਥੇ ਸਾਡੇ ਸਾਂਝੇ ਹਿੱਤ ਹਨ।
ਇਹ ਵੀ ਪੜ੍ਹੋ- ਭਾਰਤ ਤੇ ਰੂਸ ਨੇ ਲੈ ਕੇ ਭਿੜ ਗਏ ਐਲਨ ਮਸਕ ਤੇ ਨਵਾਰੋ ! ਦੋਵਾਂ ਵਿਚਾਲੇ ਛਿੜੀ X War
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e