ਖਮੇਨੇਈ ਦੀ ਮੌਤ ''ਤੇ ਟਰੰਪ ਦਾ ਵੱਡਾ ਬਿਆਨ: ''ਈਰਾਨੀ ਲੋਕਾਂ ਲਈ ਆਪਣਾ ਦੇਸ਼ ਵਾਪਸ ਲੈਣ ਦਾ ਇਹ ਸਭ ਤੋਂ ਵੱਡਾ ਮੌਕਾ''

Sunday, Mar 01, 2026 - 03:49 AM (IST)

ਖਮੇਨੇਈ ਦੀ ਮੌਤ ''ਤੇ ਟਰੰਪ ਦਾ ਵੱਡਾ ਬਿਆਨ: ''ਈਰਾਨੀ ਲੋਕਾਂ ਲਈ ਆਪਣਾ ਦੇਸ਼ ਵਾਪਸ ਲੈਣ ਦਾ ਇਹ ਸਭ ਤੋਂ ਵੱਡਾ ਮੌਕਾ''

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਮੇਨੇਈ ਦੀ ਮੌਤ ਦੀ ਪੁਸ਼ਟੀ ਕਰਦਿਆਂ ਇਸ ਨੂੰ 'ਇਤਿਹਾਸਕ ਇਨਸਾਫ਼' ਕਰਾਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਖਮੇਨੇਈ ਦੀ ਮੌਤ ਨਾ ਸਿਰਫ਼ ਈਰਾਨੀ ਲੋਕਾਂ ਲਈ, ਸਗੋਂ ਉਨ੍ਹਾਂ ਸਾਰੇ ਅਮਰੀਕੀਆਂ ਅਤੇ ਦੁਨੀਆ ਭਰ ਦੇ ਲੋਕਾਂ ਲਈ ਇਨਸਾਫ਼ ਹੈ ਜੋ ਉਸ ਦੇ 'ਖੂਨ ਦੇ ਪਿਆਸੇ ਗੈਂਗ' ਦਾ ਸ਼ਿਕਾਰ ਹੋਏ ਸਨ।

ਇਜ਼ਰਾਈਲ ਨਾਲ ਮਿਲ ਕੇ ਕੀਤਾ ਸਫ਼ਾਇਆ 

ਰਾਸ਼ਟਰਪਤੀ ਟਰੰਪ ਅਨੁਸਾਰ, ਅਮਰੀਕਾ ਨੇ ਇਜ਼ਰਾਈਲ ਨਾਲ ਮਿਲ ਕੇ ਇੱਕ ਸਾਂਝੀ ਕਾਰਵਾਈ ਵਿੱਚ ਖਮੇਨੇਈ ਦਾ ਸਫਾਇਆ ਕੀਤਾ ਹੈ। ਉਨ੍ਹਾਂ ਦੱਸਿਆ ਕਿ ਖਮੇਨੇਈ ਅਮਰੀਕਾ ਦੇ ਅਤਿ-ਆਧੁਨਿਕ ਇੰਟੈਲੀਜੈਂਸ ਅਤੇ ਟਰੈਕਿੰਗ ਸਿਸਟਮ ਤੋਂ ਬਚ ਨਹੀਂ ਸਕਿਆ। ਇਸ ਕਾਰਵਾਈ ਵਿੱਚ ਖਮੇਨੇਈ ਦੇ ਨਾਲ-ਨਾਲ ਕਈ ਹੋਰ ਪ੍ਰਮੁੱਖ ਈਰਾਨੀ ਆਗੂ ਵੀ ਮਾਰੇ ਗਏ ਹਨ।

ਇਹ ਵੀ ਪੜ੍ਹੋ : ਈਰਾਨ-ਇਜ਼ਰਾਈਲ ਜੰਗ ਦਾ ਵੱਡਾ ਅਸਰ: 400 ਤੋਂ ਵੱਧ ਉਡਾਣਾਂ ਰੱਦ, ਮੁਸਾਫਰਾਂ ਦੀਆਂ ਵਧੀਆਂ ਮੁਸ਼ਕਲਾਂ

ਈਰਾਨੀ ਫੌਜ ਨੂੰ 'ਮੁਆਫ਼ੀ' ਦੀ ਪੇਸ਼ਕਸ਼ 

ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਦੀ IRGC, ਫੌਜ ਅਤੇ ਪੁਲਸ ਦੇ ਕਈ ਜਵਾਨ ਹੁਣ ਲੜਨਾ ਨਹੀਂ ਚਾਹੁੰਦੇ ਅਤੇ ਅਮਰੀਕਾ ਤੋਂ ਮੁਆਫ਼ੀ (Immunity) ਦੀ ਮੰਗ ਕਰ ਰਹੇ ਹਨ। ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ, "ਹੁਣ ਉਨ੍ਹਾਂ ਨੂੰ ਮੁਆਫ਼ੀ ਮਿਲ ਸਕਦੀ ਹੈ, ਪਰ ਬਾਅਦ ਵਿੱਚ ਸਿਰਫ਼ ਮੌਤ ਮਿਲੇਗੀ"। ਟਰੰਪ ਨੇ ਉਮੀਦ ਜਤਾਈ ਕਿ ਈਰਾਨੀ ਸੁਰੱਖਿਆ ਬਲ ਸ਼ਾਂਤੀਪੂਰਵਕ ਦੇਸ਼ ਦੇ ਦੇਸ਼ਭਗਤਾਂ ਨਾਲ ਮਿਲ ਕੇ ਕੰਮ ਕਰਨਗੇ।

ਜਾਰੀ ਰਹੇਗੀ ਬੰਬਾਰੀ 

ਅਮਰੀਕੀ ਰਾਸ਼ਟਰਪਤੀ ਨੇ ਸਾਫ਼ ਕੀਤਾ ਕਿ ਅਮਰੀਕਾ ਦੀ 'ਪਿਨਪੁਆਇੰਟ ਬੰਬਾਰੀ' (Pinpoint Bombing) ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਮੱਧ-ਪੂਰਬ ਅਤੇ ਪੂਰੀ ਦੁਨੀਆ ਵਿੱਚ ਸ਼ਾਂਤੀ ਦਾ ਟੀਚਾ ਹਾਸਲ ਨਹੀਂ ਹੋ ਜਾਂਦਾ। ਉਨ੍ਹਾਂ ਦੱਸਿਆ ਕਿ ਸਿਰਫ਼ ਇੱਕ ਦਿਨ ਦੀ ਕਾਰਵਾਈ ਵਿੱਚ ਹੀ ਈਰਾਨ ਨੂੰ ਬਹੁਤ ਜ਼ਿਆਦਾ ਤਬਾਹ ਕਰ ਦਿੱਤਾ ਗਿਆ ਹੈ ਅਤੇ ਇਹ ਮੁਹਿੰਮ ਅਗਲੇ ਪੂਰੇ ਹਫ਼ਤੇ ਤੱਕ ਵੀ ਚੱਲ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News