ਸੈਨੇਟ ਨੇ ਅਮਰੀਕੀ ਜਲਵਾਯੂ ਬਿੱਲ ਨੂੰ ਦਿੱਤੀ ਮਨਜ਼ੂਰੀ

Monday, Aug 08, 2022 - 12:14 PM (IST)

ਸੈਨੇਟ ਨੇ ਅਮਰੀਕੀ ਜਲਵਾਯੂ ਬਿੱਲ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ (ਏਜੰਸੀ)- ਅਮਰੀਕੀ ਸੈਨੇਟ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਪੇਸ਼ ਕੀਤੇ ਗਏ ਜਲਵਾਯੂ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਰੀਬ 18 ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਇਸ ਬਿੱਲ ਨੂੰ ਹੁਣ ਡੈਮੋਕਰੇਟਸ ਦੇ ਨਿਯੰਤਰਣ ਵਾਲੇ ਸਦਨ ਵਿਚ ਭੇਜਿਆ ਜਾਵੇਗਾ, ਜਿੱਥੇ ਇਸ ਹਫ਼ਤੇ ਇਸ ਦੇ ਪਾਸ ਹੋਣ ਦੀ ਉਮੀਦ ਹੈ। ਅਮਰੀਕਾ ਵਿੱਚ ਕੁਝ ਹੀ ਮਹੀਨਿਆਂ ਬਾਅਦ ਮੱਧਕਾਲੀ ਚੋਣਾਂ ਹੋਣ ਵਾਲੀਆਂ ਹਨ ਅਤੇ ਅਜਿਹੇ ਸਮੇਂ ਇਸ ਬਿੱਲ ਦਾ ਪਾਸ ਹੋਣਾ ਦੇਸ਼ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਘਰੇਲੂ ਆਰਥਿਕ ਏਜੰਡੇ ਵਿੱਚ ਇੱਕ ਵੱਡੀ ਉਪਲੱਬਧੀ ਹੋਵੇਗੀ।

ਡੈਮੋਕਰੇਟਿਕ ਸੈਨੇਟ ਦੇ ਬਹੁਮਤ ਵਾਲੇ ਨੇਤਾ ਚੱਕ ਸ਼ੂਮਰ ਨੇ ਕਿਹਾ ਕਿ ਇੱਕ ਸਾਲ ਤੋਂ ਵੱਧ ਦੀ ਸਖ਼ਤ ਮਿਹਨਤ ਤੋਂ ਬਾਅਦ ਸੈਨੇਟ ਇਤਿਹਾਸ ਰਚ ਰਹੀ ਹੈ। ਹਵਾਈ ਦੇ ਇੱਕ ਡੈਮੋਕਰੇਟ ਸੈਨੇਟਰ ਬ੍ਰਾਇਨ ਸ਼ੈਟਜ਼ ਨੇ ਕਿਹਾ, "ਹੁਣ ਮੈਂ ਆਪਣੇ ਬੱਚੇ ਦੀਆਂ ਅੱਖਾਂ ਵਿੱਚ ਦੇਖ ਸਕਦਾ ਹਾਂ ਅਤੇ ਕਹਿ ਸਕਦਾ ਹਾਂ ਕਿ ਅਸੀਂ ਅਸਲ ਵਿੱਚ ਜਲਵਾਯੂ ਦੇ ਬਾਰੇ ਕੁਝ ਕਰ ਰਹੇ ਹਾਂ।"


author

cherry

Content Editor

Related News