ਮੌਕਾ ਦੇਖ ਬਲੂਚਾਂ ਨੇ ਲਹਿਰਾ ਦਿੱਤਾ ਆਪਣਾ ਝੰਡਾ, ਪਾਕਿ ਝੰਡੇ ਉਤਾਰੇ

Saturday, May 10, 2025 - 12:34 AM (IST)

ਮੌਕਾ ਦੇਖ ਬਲੂਚਾਂ ਨੇ ਲਹਿਰਾ ਦਿੱਤਾ ਆਪਣਾ ਝੰਡਾ, ਪਾਕਿ ਝੰਡੇ ਉਤਾਰੇ

ਕਰਾਚੀ(ਇੰਟ.)- ਭਾਰਤ ਨਾਲ ਜੰਗ ਛੇੜਨ ਵਾਲਾ ਪਾਕਿਸਤਾਨ ਫਿਲਹਾਲ ਅਸਫਲ ਹਵਾਈ ਹਮਲੇ ਕਰਨ ’ਚ ਲੱਗਾ ਹੋਇਆ ਹੈ ਪਰ ਇਸ ਵਿਚਾਲੇ ਉਸ ਦੇ ਅੰਦਰ ਹੀ ਇਕ ਨਵੀਂ ਆਫਤ ਆ ਗਈ ਹੈ। ਦਹਾਕਿਆਂ ਤੋਂ ਪਾਕਿਸਤਾਨ ਨਾਲ ਆਜ਼ਾਦੀ ਦੀ ਜੰਗ ਲੜ ਰਹੇ ਬਲੂਚਾਂ ਨੇ ਹੁਣ ਬਗਾਵਤ ਹੋਰ ਤੇਜ਼ ਕਰ ਦਿੱਤੀ ਹੈ। ਇਥੋਂ ਤੱਕ ਕਿ ਬਗਾਵਤੀ ਸੰਗਠਨ ਬਲੂਚ ਲਿਬਰੇਸ਼ਨ ਆਰਮੀ ਦੇ ਲੜਾਕਿਆਂ ਨੇ ਮੌਕਾ ਦੇਖ ਕੇ ਆਜ਼ਾਦੀ ਦੇ ਝੰਡੇ ਵੀ ਲਹਿਰਾ ਦਿੱਤੇ ਹਨ।

ਇਸ ਤੋਂ ਇਲਾਵਾ ਬਲੂਚ ਬਗਾਵਤੀ ਸੰਗਠਨ ਦੇ 3 ਸਮੂਹਾਂ ਨੇ ਬਲੂਚੀਸਤਾਨ ਸੂਬੇ ਦੇ 3 ਵੱਖ-ਵੱਖ ਹਿੱਸਿਆਂ ’ਤੇ ਕਬਜ਼ੇ ਦਾ ਦਾਅਵਾ ਕੀਤਾ ਹੈ। ਇਨ੍ਹਾਂ ਥਾਵਾਂ ’ਤੇ ਉਸ ਨੇ ਬਲੂਚੀਸਤਾਨ ਦੇ ਝੰਡੇ ਲਹਿਰਾਏ ਹਨ। ਪਾਕਿਸਤਾਨ ਦੇ ਝੰਡਿਆਂ ਨੂੰ ਉਤਾਰ ਕੇ ਬਲੂਚੀਸਤਾਨ ਦੇ ਝੰਡੇ ਲਹਿਰਾਉਣ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵੀਰਵਾਰ ਨੂੰ 2 ਥਾਵਾਂ ’ਤੇ ਬਲੂਚੀਸਤਾਨ ਲਿਬਰੇਸ਼ਨ ਆਰਮੀ ਨੇ ਪਾਕਿਸਤਾਨ ਦੀ ਫੌਜ ’ਤੇ 2 ਅਟੈਕ ਵੀ ਕੀਤੇ ਸਨ।

ਬਲੋਚ ਲੇਖਕ ਮੀਰ ਯਾਰ ਬਲੋਚ ਨੇ ਐਕਸ ’ਤੇ ਲਿਖਿਆ, ‘‘ਬਲੋਚਾਂ ਨੇ ਆਪਣੇ ਝੰਡੇ ਲਹਿਰਾਉਣੇ ਸ਼ੁਰੂ ਕਰ ਦਿੱਤੇ ਹਨ। ਪਾਕਿਸਤਾਨ ਦੇ ਝੰਡਿਆਂ ਨੂੰ ਉਤਾਰਿਆ ਜਾ ਰਿਹਾ ਹੈ। ਇਹ ਦੁਨੀਆ ਦੇ ਲਈ ਸਮਾਂ ਹੈ ਕਿ ਉਹ ਪਾਕਿਸਤਾਨ ਤੋਂ ਆਪਣੇ ਦੂਤਘਰਾਂ ਨੂੰ ਬੰਦ ਕਰਨ ਅਤੇ ਨਵੇਂ ਮੁਲਕ ਬਲੂਚੀਸਤਾਨ ’ਚ ਸਥਾਪਿਤ ਕਰਨ। ਪਾਕਿਸਤਾਨ ਦੀ ਵਿਦਾਈ ਅਤੇ ਬਲੂਚੀਸਤਾਨ ਦਾ ਵੈੱਲਕਮ।’’

ਦੱਸ ਦੇਈਏ ਕਿ ਸਾਬਕਾ ਪਾਕਿਸਤਾਨੀ ਪੀ. ਐੱਮ. ਸ਼ਾਹਿਦ ਖਾਕਨ ਅੱਬਾਸੀ ਦਾ ਵੀ ਕਹਿਣਾ ਹੈ ਕਿ ਦੇਸ਼ ਦੀ ਸਰਕਾਰ ਅਤੇ ਫੌਜ ਦਾ ਕੰਟਰੋਲ ਬਲੂਚੀਸਤਾਨ ਤੋਂ ਖਤਮ ਹੋ ਰਿਹਾ ਹੈ।


author

Hardeep Kumar

Content Editor

Related News