ਪਾਕਿ ਨੇ ਪੀ. ਓ. ਕੇ. ਦੇ ਇਲਾਕਿਆਂ ’ਚ ਐਂਟੀ ਡਰੋਨ ਸਿਸਟਮ ਦੀ ਤਾਇਨਾਤੀ ਕੀਤੀ ਸ਼ੁਰੂ

Friday, Dec 26, 2025 - 11:33 PM (IST)

ਪਾਕਿ ਨੇ ਪੀ. ਓ. ਕੇ. ਦੇ ਇਲਾਕਿਆਂ ’ਚ ਐਂਟੀ ਡਰੋਨ ਸਿਸਟਮ ਦੀ ਤਾਇਨਾਤੀ ਕੀਤੀ ਸ਼ੁਰੂ

ਅੰਮ੍ਰਿਤਸਰ/ਇਸਲਾਮਾਬਾਦ, (ਕੱਕੜ)- ਆਪ੍ਰੇਸ਼ਨ ਸਿੰਧੂਰ ’ਚ ਹਾਰ ਤੋਂ ਬਾਅਦ ਵੀ ਪਾਕਿਸਤਾਨ ਭਾਰਤ ਨਾਲ ਪੰਗੇਬਾਜ਼ੀ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਤਾ ਲੱਗਾ ਹੈ ਕਿ ਪਾਕਿਸਤਾਨ ਨੇ ਪੀ. ਓ. ਕੇ. ਦੇ ਕਈ ਇਲਾਕਿਆਂ ’ਚ ਐਂਟੀ ਡਰੋਨ ਸਿਸਟਮ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਪਾਕਿਸਤਾਨ ਫੌਜ ਵੱਲੋਂ ਪੀ. ਓ. ਕੇ. ਦੇ ਰਾਵਲਕੋਟ ਕੋਟਲੀ ਅਤੇ ਭੀਮਬਰ ਸੈਕਟਰ ਵਰਗੇ ਇਲਾਕਿਆਂ ’ਚ ਕਰੀਬ 30 ਕਾਊਂਟਰ ਅਨਮੈਂਡ ਏਰੀਅਲ ਸਿਸਟਮ ਲਾਏ ਹਨ ਅਤੇ ਪਾਕਿਸਤਾਨ ਵੱਲੋਂ ਇਸ ਨੂੰ ਉਸੇ ਸਥਿਤੀ ’ਚ ਵੇਖਿਆ ਜਾ ਰਿਹਾ ਹੈ , ਜਿਸ ’ਚ ਜੇਕਰ ਭਾਰਤ ਫਿਰ ਕਿਸੇ ਰਣਨੀਤੀਕ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਤਾਂ ਪਾਕਿਸਤਾਨ ਆਪਣਾ ਬਚਾਅ ਕਿਸ ਤਰ੍ਹਾਂ ਕਰ ਸਕਦਾ ਹੈ।

ਉਥੇ ਹੀ ਪਾਕਿਸਤਾਨ ਦਾ ਇਹ ਕਦਮ ਉਸਦੇ ਨਾਪਾਕ ਇਰਾਦਿਆਂ ਦਾ ਵੀ ਸੰਕੇਤ ਦਿੰਦਾ ਹੈ ਅਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਕਿਸਤਾਨ ਕਦੇ ਵੀ ਆਪਣੀ ਹੱਦ ਪਾਰ ਕਰ ਸਕਦਾ ਹੈ।


author

Rakesh

Content Editor

Related News