ਫਿਰ ਨਿਸ਼ਾਨੇ ''ਤੇ ਜਾਫਰ ਐਕਸਪ੍ਰੈੱਸ! ਅੱਤਵਾਦੀਆਂ ਦੇ ਹਮਲੇ ''ਚ ਵਾਲ-ਵਾਲ ਬਚੇ ਸੈਂਕੜੇ ਯਾਤਰੀ

Wednesday, Dec 24, 2025 - 02:37 PM (IST)

ਫਿਰ ਨਿਸ਼ਾਨੇ ''ਤੇ ਜਾਫਰ ਐਕਸਪ੍ਰੈੱਸ! ਅੱਤਵਾਦੀਆਂ ਦੇ ਹਮਲੇ ''ਚ ਵਾਲ-ਵਾਲ ਬਚੇ ਸੈਂਕੜੇ ਯਾਤਰੀ

ਪੇਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਅੱਤਵਾਦੀਆਂ ਨੇ ਇਕ ਵਾਰ ਫਿਰ ਰੇਲਵੇ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ। ਨਸੀਰਾਬਾਦ ਜ਼ਿਲ੍ਹੇ ਦੇ ਨੋਟਲ ਇਲਾਕੇ ਦੇ ਕੋਲ ਮੁੱਖ ਰੇਲਵੇ ਟ੍ਰੈਕ ਉੱਤੇ ਲਾਏ ਗਏ ਇੰਪ੍ਰੋਵਾਈਜ਼ਡ ਐਕਸਪਲੋਜ਼ਿਵ ਡਿਵਾਈਸ (IED) ਵਿਚ ਧਮਾਕਾ ਹੋ ਗਿਆ, ਜਿਸ ਵਿਚ ਟ੍ਰੈਕ ਦਾ ਇਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਸ ਮੁਤਾਬਕ ਇਹ ਧਮਾਕਾ ਜਾਫਰ ਐਕਸਪ੍ਰੈੱਸ ਦੇ ਮੌਕੇ ਉੱਤੇ ਪਹੁੰਚਣ ਤੋਂ ਪਹਿਲਾਂ ਹੋਇਆ, ਜਿਸ ਨਾਲ ਵੱਡਾ ਰੇਲ ਹਾਦਸਾ ਹੋਣੋਂ ਬਚ ਗਿਆ।

ਜਾਫਰ ਐਕਸਪ੍ਰੈੱਸ ਪੇਸ਼ਾਵਰ ਦੇ ਕਵੇਟਾ ਜਾ ਰਹੀ ਸੀ, ਜਿਸ ਨੂੰ ਅਹਿਤਿਆਤ ਲਈ ਡੇਰਾ ਮੁਰਾਦ ਜਮਾਲੀ ਸਟੇਸ਼ਨ ਉੱਤੇ ਰੋਕ ਦਿੱਤਾ ਗਿਆ। ਧਮਾਕੇ ਤੋਂ ਬਾਅਦ ਕਵੇਟਾ ਤੇ ਹੋਰ ਖੇਤਰਾਂ ਦੇ ਵਿਚਾਲੇ ਰੇਲ ਸੇਵਾਵਾਂ ਅਸਥਾਈ ਰੂਪ ਨਾਲ ਰੋਕ ਦਿੱਤੀਆਂ ਗਈਆਂ ਹਨ। ਘਟਨਾ ਤੋਂ ਤੁਰੰਤ ਬਾਅਦ ਪੁਲਸ ਬੰਬ ਨਿਰੋਧਕ ਦਸਤੇ ਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਇਕ ਹੋਰ ਵਿਸਫੋਟਕ ਡਿਵਾਈਸ ਨੂੰ ਵੀ ਸਮਾਂ ਰਹਿੰਦਿਆਂ ਨਸ਼ਟ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਾਫਰ ਐਕਸਪ੍ਰੈੱਸ ਪਹਿਲਾਂ ਵੀ ਕਈ ਵਾਰ ਅੱਤਵਾਦੀਆਂ ਦੇ ਨਿਸ਼ਾਨੇ ਉੱਤੇ ਰਹੀ ਹੈ। ਨਵੰਬਰ ਵਿਚ ਬੋਲਾਨ ਨੇੜੇ ਟ੍ਰੇਨ ਉੱਤੇ ਗੋਲੀਬਾਰੀ ਕੀਤੀ ਗਈ ਸੀ।

ਅਕਤੂਬਰ ਵਿਚ ਸਿੰਧ ਦੇ ਸ਼ਿਕਾਰਪੁਰ ਜ਼ਿਲ੍ਹੇ ਵਿਚ ਟ੍ਰੈਕ ਧਮਾਕੇ ਵਿਚ 7 ਲੋਕ ਜ਼ਖਮੀ ਹੋਏ ਸਨ। ਇਸ ਸਾਲ ਮਾਰਚ ਵਿਚ ਬਲੋਚ ਲਿਬਰੇਸ਼ਨ ਆਰਮੀ ਦੀ ਮਜੀਦ ਬ੍ਰਿਗੇਡ ਨੇ ਜਾਫਰ ਐਕਸਪ੍ਰੈੱਸ ਨੂੰ ਹਾਈਜੈਕ ਕਰ ਕੇ 400 ਤੋਂ ਵਧੇਰੇ ਯਾਤਰੀਆਂ ਨੂੰ ਬੰਧਕ ਬਣਾ ਲਿਆ ਸੀ, ਜਿਸ ਵਿਚ ਕਈ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਦਾ ਦਾਅਵਾ ਕੀਤਾ ਗਿਆ ਸੀ। ਲਗਾਤਾਰ ਹੋ ਰਹੇ ਹਮਲਿਆਂ ਨੇ ਪਾਕਿਸਤਾਨ ਵਿਚ ਰੇਲ ਯਾਤਰੀਆਂ ਦੀ ਸੁਰੱਖਿਆ ਤੇ ਸੂਬੇ ਦੀ ਅੰਦਰੂੀ ਸੁਰੱਖਿਆ ਵਿਵਸਥਾ ਉੱਤੇ ਸਵਾਲ ਖੜ੍ਹੇ ਕੀਤੇ ਹਨ।


author

Baljit Singh

Content Editor

Related News