ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

07/22/2017 1:21:06 AM

ਵਾਸ਼ਿੰਗਟਨ— ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਸੀਨ ਸਪਾਇਸਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਿਊਯਾਰਕ ਟਾਇਮਜ਼ ਦੀ ਖਬਰ ਮੁਤਾਬਕ, ਸੀਨ ਸਪਾਇਸਰ ਟਰੰਪ ਵੱਲੋਂ ਨਵੇਂ ਕਮਿਊਨੀਕੈਸ਼ਨ ਡਾਇਰੈਕਟਰ ਦੀ ਨਿਯੂਕਤੀ ਤੋਂ ਖੁਸ਼ ਨਹੀਂ ਸੀ। ਰਾਸ਼ਟਰਪਤੀ ਟਰੰਪ ਨੇ ਵਾਲ ਸਟ੍ਰੀਟ ਨਾਲ ਜੁੜੇ ਫਾਇਨੈਂਸ਼ੀਅਰ ਐਂਥਨੀ ਸਕੇਰਾਮਕਸਾਇਡ ਨੂੰ ਕਮਿਊਨੀਕੇਸ਼ਨ ਡਾਇਰੈਕਟਰ ਲਈ ਚੁਣਿਆ ਹੈ ਜਿਸਦਾ ਅਧੂਰਾ ਕੰਮਕਾਰਜ ਅਜੇ ਤੱਕ ਸੀਨ ਸਪਾਇਸਰ ਦੇਖ ਰਹੇ ਸੀ। ਸੀਨ ਸਪਾਇਸਰ ਕੈਮਰੇ ਸਾਹਮਣੇ ਆ ਕੇ ਮੀਡੀਆ ਨੂੰ ਬ੍ਰੀਫ ਕਰਦੇ ਰਹੇ ਹਨ ਪਰ ਹਾਲ ਹੀ ਦੇ ਕੁਝ ਹਫਤਿਆਂ 'ਚ ਉਨ੍ਹਾਂ ਨੇ ਕੈਮਰਿਆਂ ਤੋਂ ਦੂਰੀ ਬਣਾ ਰੱਖੀ ਹੈ।


Related News