ਅਜਬ-ਗਜ਼ਬ : ਦੁਨੀਆ ਦਾ ਸਭ ਤੋਂ ਛੋਟਾ ਦੇਸ਼, ਜਿੱਥੇ ਰਹਿੰਦੇ ਹਨ ਸਿਰਫ਼ 27 ਲੋਕ, ਜਾਣੋ ਦਿਲਚਸਪ ਜਾਣਕਾਰੀ

Tuesday, Mar 28, 2023 - 11:10 PM (IST)

ਅਜਬ-ਗਜ਼ਬ : ਦੁਨੀਆ ਦਾ ਸਭ ਤੋਂ ਛੋਟਾ ਦੇਸ਼, ਜਿੱਥੇ ਰਹਿੰਦੇ ਹਨ ਸਿਰਫ਼ 27 ਲੋਕ, ਜਾਣੋ ਦਿਲਚਸਪ ਜਾਣਕਾਰੀ

ਲੰਡਨ (ਇੰਟ.) : ਆਮ ਤੌਰ ’ਤੇ ਜੇਕਰ ਕਿਸੇ ਤੋਂ ਦੁਨੀਆ ਦੇ ਸਭ ਤੋਂ ਛੋਟੇ ਦੇਸ਼ ਬਾਰੇ ਪੁੱਛਿਆ ਜਾਵੇ ਤਾਂ ਉਸ ਦਾ ਜਵਾਬ ਵੈਟੀਕਨ ਸਿਟੀ ਹੋਵੇਗਾ ਪਰ ਇਹ ਸਹੀ ਜਵਾਬ ਨਹੀਂ ਹੈ। ਦਰਅਸਲ, ਇਸ ਸਿਟੀ ਤੋਂ ਵੀ ਛੋਟਾ ਹੈ ਸੀਲੈਂਡ, ਜਿਸ ਦਾ ਪੂਰਾ ਨਾਂ ਹੈ ‘ਪ੍ਰਿੰਸੀਪਲਿਟੀ ਆਫ਼ ਸੀਲੈਂਡ’। ਇਸ ਦਾ ਸਾਈਜ਼ ਅਤੇ ਇੱਥੋਂ ਦੀ ਆਬਾਦੀ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਦੇਸ਼ ਇੰਗਲੈਂਡ ਤੋਂ ਸਿਰਫ਼ 10 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਕਿਹਾ ਜਾਂਦਾ ਹੈ, ਜਿੱਥੇ ਸਿਰਫ਼ 27 ਲੋਕ ਰਹਿੰਦੇ ਹਨ। ਇਹ ਦੇਸ਼ ਇਕ ਕਿਲ੍ਹੇ 'ਤੇ ਵਸਿਆ ਹੋਇਆ ਹੈ, ਜੋ ਖੰਡਰ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਮੁਸਲਿਮ ਹਾਈ ਸਕੂਲ ਦੀ ਇਮਾਰਤ ਵਜੋਂ ਵਰਤਿਆ ਜਾ ਰਿਹਾ ਗੁਰਦੁਆਰਾ ਸਾਹਿਬ

PunjabKesari

ਇਹ ਕਿਲ੍ਹਾ ਦੂਜੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਸੀ ਪਰ ਬਾਅਦ ਉਨ੍ਹਾਂ ਇਸ ਨੂੰ ਖਾਲੀ ਕਰ ਦਿੱਤਾ। ਉਦੋਂ ਤੋਂ ਸੀਲੈਂਡ 'ਤੇ ਵੱਖ-ਵੱਖ ਲੋਕਾਂ ਦਾ ਕਬਜ਼ਾ ਰਿਹਾ ਹੈ। ਇਸ ਦੇਸ਼ ਨੂੰ ਮਾਈਕ੍ਰੋ ਨੇਸ਼ਨ (Micro Nation) ਕਿਹਾ ਜਾਂਦਾ ਹੈ। 9 ਅਕਤੂਬਰ 2012 ਨੂੰ ਰਾਏ ਬੇਟਸ ਨਾਂ ਦੇ ਵਿਅਕਤੀ ਨੇ ਆਪਣੇ-ਆਪ ਨੂੰ ਸੀਲੈਂਡ ਦਾ ਪ੍ਰਿੰਸ ਐਲਾਨਿਆ ਸੀ। ਬੇਟਸ ਦੀ ਮੌਤ ਤੋਂ ਬਾਅਦ ਇਸ ਉੱਤੇ ਉਸ ਦੇ ਪੁੱਤਰ ਮਾਈਕਲ ਦੁਆਰਾ ਸ਼ਾਸਨ ਕੀਤਾ ਗਿਆ।

ਇਹ ਵੀ ਪੜ੍ਹੋ : ਤਾਲਿਬਾਨ ਨੇ ਸੰਯੁਕਤ ਰਾਸ਼ਟਰ ਨੂੰ ਕੀਤੀ ਅਪੀਲ, ਕਾਲੀ ਸੂਚੀ 'ਚੋਂ ਹਟਾਏ ਜਾਣ ਉਸ ਦੇ ਅਧਿਕਾਰੀਆਂ ਦੇ ਨਾਂ

PunjabKesari

‘ਪ੍ਰਿੰਸੀਪਲਿਟੀ ਆਫ਼ ਸੀਲੈਂਡ’ ਨੂੰ ਦੁਨੀਆ ਦੇ 200 ਦੇਸ਼ਾਂ ਦੀ ਸੂਚੀ 'ਚ ਸ਼ਾਮਲ ਕੀਤਾ ਜਾਂਦਾ ਹੈ। ਇਸ ਛੋਟੇ ਜਿਹੇ ਦੇਸ਼ ਦਾ ਸਾਈਜ਼ 550 ਵਰਗ ਮੀਟਰ ਹੈ। ਇਹ ਇੰਗਲੈਂਡ ਦੇ ਉੱਤਰੀ ਸਾਗਰ 'ਚ ਵਸਿਆ ਹੋਇਆ ਹੈ। ਇਸ ਦੇਸ਼ ਵਿੱਚ ਰਹਿਣ ਵਾਲੇ 27 ਲੋਕ ਅੰਗਰੇਜ਼ੀ ਭਾਸ਼ਾ ਬੋਲਦੇ ਹਨ। ਇਸ ਦੇਸ਼ 'ਚ ਆਉਣ ਵਾਲਿਆਂ ਨੂੰ ਪਾਸਪੋਰਟ ਦੀ ਲੋੜ ਪੈਂਦੀ ਹੈ। ਸੀਲੈਂਡ ਦਾ ਰਕਬਾ ਬਹੁਤ ਘੱਟ ਹੋਣ ਕਾਰਨ ਇੱਥੇ ਰੋਜ਼ੀ-ਰੋਟੀ ਦਾ ਕੋਈ ਸਾਧਨ ਨਹੀਂ ਹੈ। ਸਭ ਤੋਂ ਵੱਡੀ ਗੱਲ ਹੈ ਕਿ ਅੰਤਰਰਾਸ਼ਟਰੀ ਮਾਨਤਾ ਨਾ ਮਿਲਣ ਦੇ ਬਾਵਜੂਦ ਇੱਥੇ ਆਪਣੀ ਫੌਜ, ਆਪਣਾ ਝੰਡਾ ਤੇ ਆਪਣੀ ਕਰੰਸੀ ਹੈ। ਦਰਅਸਲ, ਇੰਗਲੈਂਡ ਖੁਦ ਨੂੰ ਜਰਮਨੀ ਦੇ ਹਮਲੇ ਤੋਂ ਬਚਾਉਣ ਲਈ ਇਸ ਦੀ ਵਰਤੋਂ ਕਰਦਾ ਹੈ। ਇਸ ਨੂੰ ਉਂਝ ਤਾਂ ਦੂਸਰੀ ਵਿਸ਼ਵ ਜੰਗ ਦੌਰਾਨ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਦੇਸ਼ ਦੀ ਮਾਨਤਾ ਦੇ ਦਿੱਤੀ ਗਈ।

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ’ਚ ਸ਼ੁਰੂ ਹੋਇਆ ਬਦਲੀਆਂ ਦਾ ਮੌਸਮ, ਜਾਰੀ ਹੋਈ ਨਵੀਂ ਆਨਲਾਈਨ ਤਬਾਦਲਾ ਨੀਤੀ

PunjabKesari

ਕਿਹਾ ਜਾਂਦਾ ਹੈ ਕਿ ਜਦੋਂ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਦੇਸ਼ ਬਾਰੇ ਪਤਾ ਲੱਗਾ ਤਾਂ ਲੋਕ ਇੱਥੇ ਰਹਿਣ ਵਾਲੇ ਲੋਕਾਂ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਬਹੁਤ ਸਾਰਾ ਦਾਨ ਦਿੱਤਾ, ਜਿਸ ਕਾਰਨ ਇੱਥੋਂ ਦੇ ਲੋਕਾਂ ਨੂੰ ਆਰਥਿਕ ਮਦਦ ਮਿਲੀ। ਇਸ ਤੋਂ ਬਾਅਦ ਇੱਥੋਂ ਦੇ ਲੋਕਾਂ ਦੀ ਰੋਜ਼ੀ-ਰੋਟੀ ਚੱਲਣ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News