ਸਕਾਟਲੈਂਡ: ਚੋਰਾਂ ਨੇ ਇਮਾਰਤ ''ਚੋਂ ਚੋਰੀ ਕੀਤੇ ਲੱਖ ਪੌਂਡ ਦੇ ਈ-ਸਕੂਟਰ

06/13/2021 3:18:17 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਮਿਡਲੋਥੀਅਨ ਸਥਿਤ ਇੱਕ ਕਾਰੋਬਾਰੀ ਇਮਾਰਤ ਵਿੱਚੋਂ ਚੋਰਾਂ ਨੇ ਤਕਰੀਬਨ 100,000 ਪੌਂਡ ਦੀ ਕੀਮਤ ਵਾਲੇ 100 ਤੋਂ ਵੱਧ ਈ-ਸਕੂਟਰ ਚੋਰੀ ਕੀਤੇ ਹਨ। ਇਸ ਚੋਰੀ ਦੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਡ੍ਰਾਇਡਨ ਰੋਡ, ਲੋਨਹੈਡ ਵਿੱਚ ਇਹ ਚੋਰੀ ਵੀਰਵਾਰ ਸ਼ਾਮ 7.15 ਵਜੇ ਅਤੇ ਸ਼ੁੱਕਰਵਾਰ ਸਵੇਰੇ 6 ਵਜੇ ਦੇ ਵਿਚਕਾਰ ਹੋਈ ਹੈ ਅਤੇ ਲੱਗਭਗ 100 ਤੋਂ 150 ਬਕਸਿਆਂ ਵਿੱਚ ਬੰਦ ਈ-ਸਕੂਟਰਾਂ ਨੂੰ ਚੋਰੀ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ-  ਬਰਤਾਨਵੀ ਲੋਕਾਂ ਨੇ ਐਨਰਜੀ ਡਰਿੰਕਸ 'ਤੇ ਇੱਕ ਸਾਲ 'ਚ ਖਰਚੇ ਲੱਗਭਗ 353 ਮਿਲੀਅਨ ਪੌਂਡ

ਪੁਲਸ ਅਨੁਸਾਰ ਇਹ ਚੋਰੀ ਖਾਸ ਤੌਰ 'ਤੇ ਅੱਧੀ ਰਾਤ ਅਤੇ ਸਵੇਰੇ 2 ਵਜੇ ਦੇ ਵਿਚਕਾਰ ਹੋਈ ਹੈ। ਚੋਰੀ ਦੀ ਇਸ ਘਟਨਾ ਵਿੱਚ ਈ ਸਕੂਟਰਾਂ ਦੇ ਘੱਟੋ ਘੱਟ ਤਿੰਨ ਵੱਖ ਵੱਖ ਮਾਡਲ ਚੋਰੀ ਹੋਏ ਹਨ, ਜਿਨ੍ਹਾਂ ਵਿੱਚ ਜ਼ਿਆਮੋਈ ਪ੍ਰੋ 2, ਐਸ ਏ ਬੀ ਟੈਕ 9 ਪ੍ਰੋ ਅਤੇ ਐਮ ਐਸ 65 ਮਾਡਲ ਸ਼ਾਮਲ ਹਨ। ਚੋਰੀ ਦੌਰਾਨ ਸਕੂਟਰਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਇਸਨੂੰ ਅੰਜਾਮ ਦੇਣ ਲਈ ਵੈਨ ਆਦਿ ਦੀ ਵਰਤੋਂ ਕੀਤੀ ਮੰਨੀ ਜਾ ਰਹੀ ਹੈ। ਪੁਲਸ ਦੁਆਰਾ ਇਸ ਚੋਰੀ ਦੀ ਮੁੱਢਲੀ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਇਮਾਰਤ ਦੇ ਆਸ ਪਾਸ ਸੀ ਸੀ ਟੀ ਵੀ ਫੁਟੇਜ਼ ਦੀ ਸਮੀਖਿਆ ਕੀਤੀ ਜਾ ਰਹੀ ਹੈ।


Vandana

Content Editor

Related News