ਸਕਾਟਲੈਂਡ : ਕੌਂਸਲ ਨੇ ਇਮਾਰਤਾਂ ਨੂੰ ਰੌਸ਼ਨੀਆਂ ਨਾਲ ਰੁਸ਼ਨਾ ਕੇ ਦਿੱਤੀ ਵਿਸਾਖੀ ਦੀ ਵਧਾਈ

04/16/2023 12:26:44 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਵਿਚ ਵਿਸਾਖੀ ਦੇ ਤਿਉਹਾਰ ਸੰਬੰਧੀ ਲੋਕਾਂ ਨੂੰ ਵਧਾਈ ਦੇਣ ਲਈ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ 'ਤੇ ਯਤਨ ਕੀਤੇ ਜਾਂਦੇ ਹਨ। ਇਨ੍ਹਾਂ ਯਤਨਾਂ ’ਚ ਇਥੋਂ ਦੇ ਸ਼ਹਿਰਾਂ ਦੀਆਂ ਇਮਾਰਤਾਂ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾ ਦੇਣਾ ਵੀ ਸ਼ਾਮਿਲ ਹੈ। ਇਸ ਸਾਲ ਵੀ ਸਕਾਟਲੈਂਡ ਦੇ ਸ਼ਹਿਰ ਪਰਥ ਵਿਖੇ ਸਥਾਨਕ ਕੌਂਸਲ ਵੱਲੋਂ ਉੱਥੋਂ ਦੇ ਵਿਰਾਸਤੀ ਪੁਲ ਅਤੇ ਚਰਚ ਦੀ ਇਮਾਰਤ ਨੂੰ ਨੀਲੇ ਤੇ ਕੇਸਰੀ ਰੰਗ ਦੀ ਰੌਸ਼ਨੀ ਨਾਲ ਰੁਸ਼ਨਾ ਕੇ ਵਿਸਾਖੀ ਦੀ ਵਧਾਈ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸੂਬੇ ਦੇ ਡਾ. ਅੰਬੇਡਕਰ ਭਵਨਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤਾ ਅਹਿਮ ਐਲਾਨ

PunjabKesari

ਪਰਥ ਐਂਡ ਕਿਨਰੌਸ ਕੌਂਸਲ ਵੱਲੋਂ ਬੀਤੇ ਕੱਲ੍ਹ ਅਤੇ ਅੱਜ ਰਾਤ ਤੱਕ ਵਿਸਾਖੀ ਦੇ ਸੰਬੰਧ ’ਚ ਇਹ ਰੌਸ਼ਨੀ ਬਰਕਰਾਰ ਰੱਖੀ ਜਾਵੇਗੀ। ਪ੍ਰਸ਼ਾਸਨ ਦੇ ਇਸ ਉਪਰਾਲੇ ਸਦਕਾ ਖਾਸ ਕਰਕੇ ਪੰਜਾਬੀ ਭਾਈਚਾਰੇ ਵੱਲੋਂ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਵੱਖ-ਵੱਖ ਤਿਉਹਾਰਾਂ ਮੌਕੇ ਸ਼ਹਿਰੀ ਇਮਾਰਤਾਂ ਨੂੰ ਸੰਬੰਧਿਤ ਰੰਗਾਂ ਨਾਲ ਰੁਸ਼ਨਾ ਕੇ ਉਨ੍ਹਾਂ ਤਿਉਹਾਰਾਂ ਨਾਲ ਜੁੜੇ ਲੋਕਾਂ ਨੂੰ ਵਧਾਈ ਪੇਸ਼ ਕੀਤੀ ਜਾਂਦੀ ਹੈ।

PunjabKesari


Manoj

Content Editor

Related News