ਸਕਾਟਲੈਂਡ ਦੇ ਦੋ ਤਿਹਾਈ ਕੋਰੋਨਾ ਕੇਸ ਹਨ ਵਾਇਰਸ ਦੇ ਨਵੇਂ ਰੂਪ ਨਾਲ ਸੰਬੰਧਿਤ
Tuesday, Jan 26, 2021 - 03:46 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਇਹਨਾਂ ਕੇਸਾਂ ਨੂੰ ਕਾਬੂ ਕਰਨ ਦੇ ਲਈ ਟੀਕਾਕਰਨ ਪ੍ਰਕਿਰਿਆ ਵੀ ਜਾਰੀ ਹੈ, ਜਿਸ ਦੇ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਖੇਤਰ ਵਿੱਚ ਫੈਲ ਰਹੀ ਲਾਗ ਦੇ ਮਾਮਲੇ ਸੰਬੰਧੀ ਦੇਸ਼ ਦੇ ਮੁੱਖ ਮੈਡੀਕਲ ਅਫਸਰ ਗ੍ਰੇਗਰ ਸਮਿੱਥ ਅਨੁਸਾਰ ਯੂਕੇ ਵਿੱਚ ਸਭ ਤੋਂ ਪਹਿਲਾਂ ਸਾਹਮਣੇ ਆਇਆ ਕੋਵਿਡ-19 ਦਾ ਨਵਾਂ ਰੂਪ ਜੋ ਕਿ ਵਧੇਰੇ ਤੇਜ਼ੀ ਨਾਲ ਫੈਲਦਾ ਹੈ, ਦੇ ਲਗਭਗ ਦੋ ਤਿਹਾਈ ਕੇਸ ਸਕਾਟਲੈਂਡ ਵਿੱਚ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਪੀ.ਐੱਮ. ਨੇ ਹਿੰਦੀ 'ਚ ਟਵੀਟ ਕਰਕੇ ਭਾਰਤੀਆਂ ਨੂੰ ਦਿੱਤੀ ਗਣਤੰਤਰ ਦਿਵਸ ਦੀ ਵਧਾਈ
ਸਰਕਾਰ ਦੀ ਰੋਜ਼ਾਨਾ ਕੋਵਿਡ ਬ੍ਰੀਫਿੰਗ ਵਿੱਚ ਡਾ. ਸਮਿੱਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਇਰਸ ਦਾ ਇਹ ਨਵਾਂ ਰੂਪ ਅਸਾਨੀ ਨਾਲ ਪ੍ਰਸਾਰਿਤ ਹੁੰਦਾ ਹੈ। ਕੇਸਾਂ ਦੇ ਅਨੁਪਾਤ ਨਾਲ ਜੋੜਣ ਨਾਲ ਇਹ ਸਾਹਮਣੇ ਆਉਂਦਾ ਹੈ ਕਿ ਸਕਾਟਲੈਂਡ ਵਿੱਚ ਹੁਣ ਸਾਰੇ ਮਾਮਲਿਆਂ ਦਾ ਤਕਰੀਬਨ ਦੋ ਤਿਹਾਈ ਹਿੱਸਾ ਵਾਇਰਸ ਦੇ ਇਸ ਵਧੇਰੇ ਸੰਚਾਰਿਤ ਰੂਪ ਨਾਲ ਸੰਬੰਧਿਤ ਹੈ। ਵਾਇਰਸ ਦੀ ਲਾਗ ਸੰਬੰਧੀ ਸਕਾਟਲੈਂਡ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 752 ਨਵੇਂ ਕੇਸ ਅਤੇ ਚਾਰ ਨਵੀਆਂ ਮੌਤਾਂ ਦੀ ਪੁਸ਼ਟੀ ਹੋਈ ਹੈ।ਇਸ ਦੇ ਇਲਾਵਾ ਹਸਪਤਾਲਾਂ ਵਿੱਚ ਤਕਰੀਬਨ 2,016 ਕੋਰੋਨਾ ਮਰੀਜ਼ ਦਾਖਲ ਹਨ, ਜਿਹਨਾਂ ਵਿੱਚੋਂ 151 ਮਰੀਜ਼ ਗੰਭੀਰ ਨਿਗਰਾਨੀ ਵਿੱਚ ਹਨ।ਸਕਾਟਲੈਂਡ ਦੇ ਸਰਕਾਰੀ ਅੰਕੜਿਆਂ ਅਨੁਸਾਰ ਟੀਕਾਕਰਨ ਮੁਹਿੰਮ ਵਿੱਚ ਲੱਗਭਗ 415,402 ਲੋਕਾਂ ਨੇ ਸੋਮਵਾਰ ਸਵੇਰੇ 8:30 ਵਜੇ ਤੱਕ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।