ਸਕਾਟਲੈਂਡ ਦੀ ਕਲਾਈਡ ਨਦੀ ਬਣੀ ਹਿੰਦੂਆਂ ਲਈ ''ਦੂਜੀ ਗੰਗਾ''

05/19/2019 2:46:15 PM

ਲੰਡਨ (ਬਿਊਰੋ)— ਸਕਾਟਲੈਂਡ ਦੇ ਪੋਰਟ ਗਲਾਸਗੋ ਦੇ ਸ਼ਹਿਰ ਵਿਚ ਕਲਾਈਡ ਨਦੀ 'ਤੇ ਇਕ ਜਗ੍ਹਾ ਨੂੰ ਅਧਿਕਾਰਕ ਤੌਰ 'ਤੇ ਭਾਰਤੀ ਰੀਤੀ-ਰਿਵਾਜਾਂ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਜਗ੍ਹਾ ਦੀ ਵਰਤੋਂ ਭਾਰਤੀ ਰੀਤੀ-ਰਿਵਾਜਾਂ ਲਈ ਕੀਤੀ ਜਾ ਸਕੇਗੀ। ਹੁਣ ਹਿੰਦੂ ਭਾਈਚਾਰੇ ਦੇ ਲੋਕ ਅੰਤਿਮ ਸਸਕਾਰ ਦੇ ਬਾਅਦ ਅਸਥੀਆਂ ਤਾਰਨ ਲਈ ਇਸ ਜਗ੍ਹਾ ਰਾਖ ਨਦੀ ਵਿਚ ਵਹਾ ਸਕਦੇ ਹਨ। ਸਕਾਟਲੈਂਡ ਵਿਚ ਅਜਿਹਾ ਪਹਿਲੀ ਵਾਰੀ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਕਲਾਈਡ ਨਦੀ ਹਿੰਦੂਆਂ ਲਈ ਗੰਗਾ ਦੇ ਬਰਾਬਰ ਹੋ ਗਈ ਹੈ।

ਭਾਰਤੀ ਭਾਈਚਾਰੇ ਨਾਲ ਗੱਲਬਾਤ ਦੇ ਬਾਅਦ ਸਕਾਟਲੈਂਡ ਵਿਚ ਇਨਵਰਕਲਾਈਡ ਕੌਂਸਲ ( Inverclyde Council) ਪਹਿਲੀ ਅਜਿਹੀ ਸਥਾਨਕ ਅਥਾਰਿਟੀ ਬਣ ਗਈ ਹੈ ਜਿਸ ਨੇ ਹਿੰਦੂਆਂ ਦੀ ਇਸ ਰਸਮ ਨੂੰ ਮਾਨਤਾ ਦਿੱਤੀ ਹੈ। ਗਲਾਸਗੋ ਤੋਂ 35 ਕਿਲੋਮੀਟਰ ਦੂਰ ਪੋਰਟ ਗਲਾਸਗੋ ਵਿਚ ਨੇਵਾਰਕ ਦੇ ਸਲੀਪਵੇ 'ਤੇ ਰੇਲਿੰਗ ਸਥਾਪਿਤ ਕੀਤੀ ਹੈ। ਕੌਂਸਲ ਦੇ ਇਕ ਬੁਲਾਰੇ ਨੇ ਕਿਹਾ,''ਅਸੀਂ ਕੁਝ ਸਮੇਂ ਤੋਂ ਸਿੱਖ ਅਤੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਜੋ ਕਲਾਈਡ ਨਦੀ 'ਤੇ ਅਸਥੀਆਂ ਤਾਰਨ ਲਈ ਸਹੀ ਸਥਾਨ ਦੀ ਪਛਾਣ ਕੀਤੀ ਜਾ ਸਕੇ। ਜ਼ਾਹਰ ਹੈ ਕਿ ਇਹ ਇਕ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਅਤੇ ਅਸੀਂ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।''

ਬੁਲਾਰੇ ਨੇ ਦੱਸਿਆ ਕਿ ਸਮੂਹ ਨੇ ਮਦਦ ਲਈ ਹਰ ਸਥਾਨਕ ਅਥਾਰਿਟੀ ਨਾਲ ਸੰਪਰਕ ਕੀਤਾ ਹੈ। ਅਸੀਂ ਆਸ ਕਰਦੇ ਹਾਂ ਕਿ ਅਸੀਂ ਜਿਹੜੀ ਮਦਦ ਅਸੀਂ ਦਿੱਤੀ ਹੈ ਉਹ ਸਨਮਾਨ ਦੇ ਨਾਲ ਅਸਥੀਆਂ ਤਾਰਨ ਵਿਚ ਮਦਦ ਕਰੇਗੀ। ਕੌਂਸਲ ਨੇ ਸੁਰੱਖਿਆ ਉਪਾਅ ਦੇ ਰੂਪ ਵਿਚ ਰੇਲਿੰਗ ਲਗਾਈ ਹੈ। ਭਾਵੇਂਕਿ ਇਸ ਨਾਲ ਸਥਾਨਕ ਕਿਸ਼ਤੀ ਮਾਲਕਾਂ ਵਿਚ ਕੁਝ ਨਾਰਾਜ਼ਗੀ ਹੈ ਜਿਸ ਵਿਚ ਨੇਵਾਰਕ ਬੋਟ ਕਲੱਬ ਦੇ ਮੈਂਬਰ ਵੀ ਸ਼ਾਮਲ ਸਨ। ਅਸਲ ਵਿਚ ਉਨ੍ਹਾਂ ਨੂੰ ਆਪਣੇ ਕ੍ਰਾਫਟ ਨੂੰ ਲਾਂਚ ਕਰਨ ਵਿਚ ਪਰੇਸ਼ਾਨੀ ਹੋ ਰਹੀ ਸੀ। 

ਬੁਲਾਰੇ ਨੇ ਕਿਹਾ ਕਿ ਅਸੀਂ ਹੁਣ ਇਸ ਜਗ੍ਹਾ ਨੂੰ ਤੈਅ ਕਰ ਦਿੱਤਾ ਹੈ। ਪੋਰਟ ਗਲਾਸਗੋ ਡੇਵਿਡ ਵਿਲਸਨ ਨੇ ਕਿਹਾ ਕਿ ਇਹ ਪਰੀਸ਼ਦ ਦਾ ਮਨੁੱਖਤਾਵਾਦੀ ਤਰੀਕੇ ਨਾਲ ਸੁਰੱਖਿਆ ਦੇ ਦ੍ਰਿਸ਼ਟੀਕੋਣ ਨਾਲ ਕੀਤੀ ਗਈ ਕਾਰਵਾਈ ਦਾ ਇਕ ਵਧੀਆ ਉਦਾਹਰਨ ਹੈ। ਵਾਤਾਵਰਣ ਏਜੰਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਅਸਥੀਆਂ ਦੀ ਰਾਖ ਨਾਲ ਪਾਣੀ ਦੀ ਗੁਣਵੱਤਾ 'ਤੇ ਬਹੁਤ ਘੱਟ ਅਸਰ ਪੈਂਦਾ ਹੈ ਪਰ ਹੋਰ ਵਸਤਾਂ ਨੂੰ ਪਾਣੀ ਵਿਚ ਨਹੀਂ ਸੁੱਟਣਾ ਚਾਹੀਦਾ। ਇਸ ਵਿਚ ਧਾਤ ਜਾਂ ਪਲਾਸਟਿਕ ਹੋ ਸਕਦਾ ਹੈ ਜੋਕਿ ਕੂੜੇ ਦਾ ਕਾਰਨ ਬਣਦਾ ਹੈ। ਇਸ ਨਾਲ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।


Vandana

Content Editor

Related News