ਸਕਾਟਲੈਂਡ: ਕੋਰੋਨਾਵਾਇਰਸ ਦੇ ਹਮਲੇ ਤੋਂ ਬਾਅਦ ਕੇਅਰ ਹੋਮ ਕੀਤਾ ਤਾਲਾਬੰਦ
Sunday, Nov 08, 2020 - 12:32 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਇੱਕ ਕੇਅਰ ਹੋਮ ਤੇ ਕੋਰੋਨਾਵਾਇਰਸ ਨੇ ਆਪਣਾ ਪ੍ਰਕੋਪ ਢਾਹਿਆ ਹੈ।ਇਸ ਖੇਤਰ ਵਿੱਚ ਬੈਨੋਕਬਰਨ ਦੇ ਫੇਅਰ ਵਿਊ ਕੇਅਰ ਹੋਮ ਵਿੱਚ ਕੋਰੋਨਾਵਾਇਰਸ ਦੇ ਵੱਡੇ ਪੱਧਰ 'ਤੇ ਫੈਲਣ ਤੋਂ ਬਾਅਦ ਇਸ ਨੂੰ ਤਾਲਾਬੰਦ ਕੀਤਾ ਗਿਆ ਹੈ। ਐਚ ਸੀ ਵਨ ਦੁਆਰਾ ਸੰਚਾਲਿਤ ਇਸ ਸੰਸਥਾ ਵਿੱਚ ਵਿੱਚ ਕੁੱਲ 19 ਸਟਾਫ ਮੈਂਬਰ ਅਤੇ 24 ਵਸਨੀਕ ਇਸ ਹਫ਼ਤੇ ਕੋਵਿਡ-19 ਤੋਂ ਪੀੜਤ ਹੋਏ ਹਨ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਹਾਲੇ ਵੀ ਨਹੀਂ ਮੰਨੀ ਹਾਰ, ਕਿਹਾ- ਮੈਨੂੰ ਮਿਲੇ 7 ਕਰੋੜ ਤੋਂ ਵੱਧ ਵੈਧ ਵੋਟ
ਇਸ ਸੰਬੰਧੀ ਸੰਸਥਾ ਦੁਆਰਾ ਵਸਨੀਕਾਂ ਦੇ ਰਿਸ਼ਤੇਦਾਰਾਂ ਨੂੰ ਇੱਕ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਕੇਅਰ ਹੋਮ ਦੇ ਅੰਦਰ ਅਤੇ ਬਾਹਰ ਜਾਣ ਦੀ ਸ਼ੁਰੂਆਤੀ 28 ਦਿਨਾਂ ਲਈ ਪਾਬੰਦੀ ਰਹੇਗੀ।ਇਸ ਸਮੇਂ ਦੌਰਾਨ ਪਰਿਵਾਰਾਂ ਦੀਆਂ ਮੁਲਾਕਾਤਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੀ ਹੋਰ ਗੈਰ-ਜ਼ਰੂਰੀ ਵਿਅਕਤੀ ਨੂੰ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਸੰਸਥਾ ਦੇ ਅਧਿਕਾਰੀਆਂ ਮੁਤਾਬਕ, ਇਸ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਤੁਰੰਤ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਟਾਫ ਅਤੇ ਵਸਨੀਕਾਂ ਦੋਵਾਂ ਲਈ ਨਿਯਮਤ ਟੈਸਟਿੰਗ ਵੀ ਚੱਲ ਰਹੀ ਹੈ। ਇਸ ਸੰਸਥਾ ਵਿੱਚ ਰਹਿ ਰਹੇ ਹੋਰ ਵਸਨੀਕਾਂ ਅਤੇ ਸਟਾਫ਼ ਮੈਂਬਰਾਂ ਦੀ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।