ਔਰਤਾਂ ਦੀ ਸੁਰੱਖਿਆ ਲਈ ਵਿਗਿਆਨੀਆਂ ਨੇ ਬਣਾਇਆ ''ਸਮਾਰਟ ਸਟੀਕਰ''

07/20/2017 10:17:22 AM

ਵਾਸ਼ਿੰਗਟਨ— ਜੇ ਕੋਈ ਵਿਅਕਤੀ ਕਿਸੇ ਔਰਤ 'ਤੇ ਜਿਨਸੀ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਔਰਤ ਕੋਲ ਇਸ ਬਾਰੇ ਦੂਜਿਆਂ ਨੂੰ ਸੂਚਿਤ ਕਰਨ ਦਾ ਕੋਈ ਵਿਕਲਪ ਨਹੀਂ ਹੁੰਦਾ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਐੱਮ. ਆਈ. ਟੀ. ਮਤਲਬ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨੋਲਜੀ ਦੇ ਵਿਗਿਆਨੀਆਂ ਨੇ ਇਕ ਅਜਿਹੀ ਪੱਟੀ ਬਣਾਈ ਹੈ, ਜੋ ਜਿਨਸੀ ਹਮਲਾ ਹੋਣ ਦੀ ਸਥਿਤੀ ਵਿਚ ਪੰਜ ਲੋਕਾਂ ਨੂੰ ਫੋਨ ਕਾਲ ਜਾਂ ਮੈਸੇਜ ਜ਼ਰੀਏ ਹਮਲੇ ਦੀ ਸੂਚਨਾ ਦੇ ਸਕਦੀ ਹੈ।
ਐੱਮ. ਆਈ. ਟੀ. ਦੀ ਸੋਧ ਕਰਤਾ ਮਨੀਸ਼ਾ ਮੋਹਨ ਨੇ ਇਸ ਯੰਤਰ ਦਾ ਨਾਂ 'ਇੰਟ੍ਰੀਪੇਡ' ਰੱਖਿਆ ਹੈ। ਇਹ ਸਮਾਰਟ ਸਟੀਕਰ ਜਿਨਸੀ ਹਮਲੇ ਦਾ ਪਤਾ ਲਗਾ ਸਕਦਾ ਹੈ ਅਤੇ ਪੰਜ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇ ਸਕਦਾ ਹੈ। ਇਹ ਬਲੁਟੁੱਥ ਦੇ ਜ਼ਰੀਏ ਫੋਨ ਨਾਲ ਜੁੜਿਆ ਰਹਿੰਦਾ ਹੈ ਅਤੇ ਇਸ ਨੂੰ ਕਿਸੇ ਵੀ ਕੱਪੜੇ 'ਤੇ ਲਗਾਇਆ ਜਾ ਸਕਦਾ ਹੈ।
ਇਸ ਯੰਤਰ ਦੀ ਵਰਤੋਂ ਕਰਨ ਲਈ, ਇਸ ਨੂੰ ਪਾਉਣ ਵਾਲੇ ਨੂੰ ਆਪਣੇ ਫੋਨ 'ਤੇ ਇਕ ਐਪ ਡਾਉਨਲੋਡ ਕਰਨਾ ਹੁੰਦਾ ਹੈ। ਇਸ ਵਿਚ ਉਸ ਦੇ ਜਾਣੂ ਲੋਕਾਂ ਦੇ ਫੋਨ ਨੰਬਰ ਦਰਜ ਰਹਿੰਦੇ ਹਨ, ਜਿਨ੍ਹਾਂ ਕੋਲ ਆਪਾਤ ਸਥਿਤੀ ਵਿਚ ਟੈਕਸਟ ਮੈਸੇਜ ਜਾਂ ਕਾਲ ਚੱਲੀ ਜਾਂਦੀ ਹੈ। ਜੇ ਪੀੜਤ ਕੋਈ ਪ੍ਰਤੀਕਿਰਿਆ ਨਹੀਂ ਦੇ ਪਾਉਂਦੀ, ਤਾਂ ਫੋਨ ਦਾ ਏਪ ਹਮਲੇ ਦੌਰਾਨ ਹੋਈ ਆਵਾਜ ਰਿਕਾਰਡ ਕਰਦਾ ਹੈ, ਜਿਸ ਨੂੰ ਬਾਅਦ ਵਿਚ ਕਾਨੂੰਨੀ ਕਾਰਵਾਈ ਦੀ ਸਥਿਤੀ ਵਿਚ ਅਦਾਲਤ ਵਿਚ ਵਰਤਿਆ ਜਾ ਸਕਦਾ ਹੈ।
ਮੋਹਨ ਨੇ ਕਿਹਾ ਕਿ ਉਸ ਨੇ ਲਗਭਗ 70 ਲੋਕਾਂ 'ਤੇ ਇਸ ਯੰਤਰ ਦਾ ਪਰੀਖਣ ਕੀਤਾ ਹੈ। ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਇਸ ਦੀ ਵਰਤੋਂ ਸੋਖੀ ਹੈ। ਖਾਸ ਗੱਲ ਇਹ ਹੈ ਕਿ ਇਹ ਯੰਤਰ ਦੋ ਸਾਲ ਤੱਕ ਵਰਤਿਆ ਜਾ ਸਕਦਾ ਹੈ। ਇੰਨਾ ਹੀ ਨਹੀਂ ਜੇ ਇਹ ਕੱਪੜਿਆਂ ਨਾਲ ਗਲਤੀ ਨਾਲ ਧੋ ਦਿੱਤਾ ਜਾਵੇ ਤਾਂ ਵੀ ਕੰਮ ਕਰਦਾ ਰਹਿੰਦਾ ਹੈ।


Related News