ਵਿਗਿਆਨੀਆਂ ਨੇ ਸੌਰ ਮੰਡਲ ਦੇ ਬਾਹਰ ਗ੍ਰਹਿਆਂ ਦੇ ਸਮੂਹ ਦੀ ਕੀਤੀ ਪਛਾਣ

08/02/2018 10:36:30 PM

ਲੰਡਨ— ਵਿਗਿਆਨੀਆਂ ਨੇ ਸਾਡੇ ਸੌਰ ਮੰਡਲ ਦੇ ਬਾਹਰ ਗ੍ਰਹਿਆਂ ਦੇ ਇਕ ਸਮੂਹ ਦੀ ਪਛਾਣ ਕੀਤੀ ਹੈ, ਜਿਥੇ ਓਹੀ ਰਸਾਇਣਿਕ ਸਥਿਤੀਆਂ ਹਨ, ਜੋ ਸ਼ਾਇਦ ਧਰਤੀ 'ਤੇ ਜੀਵਨ ਦਾ ਕਾਰਨ ਬਣੀਆਂ ਹੋਣਗੀਆਂ। ਬ੍ਰਿਟੇਨ ਵਿਚ ਕੈਂਬ੍ਰਿਜ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦੇਖਿਆ ਕਿ ਧਰਤੀ ਵਰਗੇ ਇਕ ਚੱਟਾਨੀ ਗ੍ਰਹਿ ਦੀ ਪਰਤ 'ਤੇ ਜੀਵਨ ਦੇ ਵਿਕਾਸ ਦੀਆਂ ਸੰਭਾਵਨਾਵਾਂ ਹਨ ਅਤੇ ਇਨ੍ਹਾਂ ਦਾ ਸਬੰਧ ਗ੍ਰਹਿ ਦੇ ਹੋਸਟ ਸਟਾਰ ਨਾਲ ਹੈ। ਸਾਇੰਸ ਅਡਵਾਂਸ ਜਨਰਲ ਵਿਚ ਪ੍ਰਕਾਸ਼ਿਤ ਇਸ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਧਰਤੀ 'ਤੇ ਪਹਿਲਾਂ ਪਹਿਲ ਹੋਏ ਜੀਵਨ ਦੇ ਵਿਕਾਸ ਦੀ ਸਥਿਤੀ ਵਾਂਗ ਤਾਰਿਆਂ ਨੇ ਪਰਾਬੈਂਗਣੀ ਕਿਰਨਾਂ (ਯੂ. ਵੀ.) ਦੇ ਪ੍ਰਕਾਸ਼ ਨੂੰ ਉਸੇ ਤਰ੍ਹਾਂ ਇਨ੍ਹਾਂ ਗ੍ਰਹਿਆਂ 'ਤੇ ਛੱਡਿਆ, ਜਿਸ ਨਾਲ ਇਨ੍ਹਾਂ ਗ੍ਰਹਿਆਂ ਵਿਚ ਵੀ ਜੀਵਨ ਦੀ ਸ਼ੁਰੂਆਤ ਹੋ ਸਕਦੀ ਹੈ। ਧਰਤੀ 'ਤੇ ਯੂ. ਵੀ. ਪ੍ਰਕਾਸ਼ ਨਾਲ ਰਸਾਇਣਿਕ ਪ੍ਰਤੀਕਿਰਿਆਵਾਂ ਹੁੰਦੀਆਂ ਹਨ ਅਤੇ ਇਸ ਨਾਲ ਜੀਵਨ ਦਾ ਨਿਰਮਾਣ ਹੁੰਦਾ ਹੈ। ਖੋਜਕਾਰਾਂ ਨੇ ਅਜਿਹੇ ਕਈ ਗ੍ਰਹਿਆਂ ਦੀ ਪਛਾਣ ਕੀਤੀ ਹੈ, ਜਿਥੇ ਉਨ੍ਹਾਂ ਦੇ ਹੋਸਟ ਸਟਾਰ ਨਾਲ ਯੂ. ਵੀ. ਪ੍ਰਕਾਸ਼ ਇਨ੍ਹਾਂ ਰਸਾਇਣਿਕ ਪ੍ਰਤੀਕਿਰਿਆਵਾਂ ਨੂੰ ਹੋਣ ਦੀ ਇਜਾਜ਼ਤ ਦੇਣ ਲਈ ਲੋੜੀਂਦਾ ਹੈ ਅਤੇ ਇਹ ਰਹਿਣ ਲਾਇਕ ਹੱਦ ਦੇ ਅੰਦਰ ਸਥਿਤ ਹੈ, ਜਿਥੇ ਗ੍ਰਹਿ ਦੀ ਪਰਤ 'ਤੇ ਤਰਲ ਪਾਣੀ ਵੀ ਮੌਜੂਦ ਹੋ ਸਕਦਾ ਹੈ।


Related News