ਧਰਤੀ ਨਾਲ ਟਕਰਾਇਆ ਸੌਰ ਤੂਫ਼ਾਨ, ਲੱਦਾਖ ''ਚ ਅਸਮਾਨ ਹੋਇਆ ਲਾਲ

Sunday, May 12, 2024 - 05:12 PM (IST)

ਨਵੀਂ ਦਿੱਲੀ (ਭਾਸ਼ਾ)- ਸੂਰਜ ਤੋਂ ਧਰਤੀ ਵੱਲ ਵਧੇ ਸੌਰ ਚੁੰਬਕੀ ਤੂਫ਼ਾਨਾਂ ਕਾਰਨ ਲੱਦਾਖ ਦੇ 'ਹੇਨਲੇ ਡਾਰਕ ਸਕਾਈ ਰਿਜ਼ਰਵ' 'ਚ ਅਸਮਾਨ ਗੂੜ੍ਹੇ ਲਾਲ ਰੰਗ ਦੀ ਚਮਕ ਨਾਲ ਰੌਸ਼ਨ ਹੋ ਗਿਆ। 'ਸੈਂਟਰ ਆਫ਼ ਐਕਸੀਲੈਂਸ ਇਨ ਸਪੇਸ ਸਾਇੰਸੇਜ਼ ਇਨ ਇੰਡੀਆ' (ਸੀ.ਈ.ਐੱਸ.ਐੱਸ.ਆਈ.), ਕੋਲਕਾਤਾ ਦੇ ਵਿਗਿਆਨੀਆਂ ਅਨੁਸਾਰ, ਸੌਰ ਤੂਫਾਨ ਸੂਰਜ ਦੇ ਏਆਰ13664 ਖੇਤਰ ਤੋਂ ਨਿਕਲਦੇ ਹਨ, ਜਿੱਥੋਂ ਪਹਿਲਾਂ ਕਈ ਉੱਚ ਊਰਜਾ ਸੌਰ ਫਲੇਅਰਾਂ ਪੈਦਾ ਹੁੰਦੀਆਂ ਹਨ। ਵਿਗਿਆਨੀਆਂ ਅਨੁਸਾਰ ਇਨ੍ਹਾਂ 'ਚੋਂ ਕੁਝ 800 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਧਰਤੀ ਵੱਲ ਵਧੀਆਂ। ਉੱਤਰੀ ਗੋਲਾਰਧ ਦੇ ਉੱਚ ਅਕਸ਼ਾਂਸ਼ਾਂ 'ਚ ਆਸਮਾਨ ਸ਼ਾਨਦਾਰ ਆਰੋਰਾ ਜਾਂ 'ਨਾਰਦਨ ਲਾਈਟਸ' ਨਾਲ ਜਗਮਗ ਹੋ ਗਿਆ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਆਸਟ੍ਰੇਲੀਆ, ਜਰਮਨੀ, ਸਲੋਵਾਕੀਆ, ਸਵਿਟਰਜ਼ਰਲੈਂਡ, ਡੈਨਮਾਰਕ ਅਤੇ ਪੋਲੈਂਡ ਦੇ 'ਸਕਾਈਵਾਚਰਜ਼' ਨੇ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ।

PunjabKesari

ਲੱਦਾਖ 'ਚ, 'ਹੇਨਲੇ ਡਾਰਕ ਸਕਾਈ ਰਿਜ਼ਰਵ' ਦੇ ਖਗੋਲ ਵਿਗਿਆਨੀਆਂ ਨੇ ਸ਼ੁੱਕਰਵਾਰ ਦੇਰ ਰਾਤ ਲਗਭਗ ਇਕ ਵਜੇ ਤੋਂ ਅਸਮਾਨ 'ਚ ਉੱਤਰ-ਪੱਛਮੀ ਦਿੱਖ 'ਤੇ ਲਾਲ ਚਮਕ ਦੇਖੀ ਜੋ ਸਵੇਰੇ ਹੋਣ ਤੱਕ ਜਾਰੀ ਰਹੀ। 'ਹੇਨਲੇ ਡਾਰਕ ਸਕਾਈ ਰਿਜ਼ਰਵ' ਦੇ ਇੰਜੀਨੀਅਰ ਸਟੈਨਜਿਨ ਨੋਰਲੋ ਨੇ ਕਿਹਾ,''ਅਸੀਂ ਕਿਸਮਤਵਾਲੇ ਸੀ ਕਿ ਅਸੀਂ ਨਿਯਮਿਤ ਦੂਰਬੀਨ ਨਿਰੀਖਣ ਦੌਰਾਨ ਆਪਣੇ ਆਲ-ਸਕਾਈ ਕੈਮਰੇ 'ਤੇ ਆਰੋਰਾ ਗਤੀਵਿਧੀਆਂ ਦੇਖੀਆਂ।'' ਉਨ੍ਹਾਂ ਕਿਹਾ ਕਿ ਕਿਸੇ ਉਪਕਰਣ ਦੀ ਮਦਦ ਦੇ ਬਿਨਾਂ ਵੀ ਇਕ ਹਲਕੀ ਲਾਲ ਚਮਕ ਦਿਖਾਈ ਦੇ ਰਹੀ ਸੀ ਅਤੇ ਇਸ ਘਟਨਾ ਦੀ ਤਸਵੀਰ 'ਹਾਨਲੇ ਡਾਰਕ ਸਕਾਈ ਰਿਜ਼ਰਵ' 'ਚ ਲਗਾਏ ਗਏ ਇਕ ਡੀਐੱਸਐੱਲਆਰ ਕੈਮਰੇ ਤੋਂ ਲਈ ਗਈ। ਸਟੈਨਜਿਨ ਨੇ ਕਿਹਾ,''ਇਹ ਦੇਰ ਰਾਤ ਲਗਭਗ ਇਕ ਵਜੇ ਤੋਂ ਤੜਕੇ 3.30 ਵਜੇ ਤੱਕ ਅਸਮਾਨ 'ਚ ਛਾਇਆ ਰਿਹਾ।'' 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News