ਜਲਦ ਹੀ ਰੂਸ ਤੇ ਭਾਰਤ ਵੀਜ਼ਾ ਮੁਕਤ ਸਮੂਹ 'ਚ ਸੈਲਾਨੀਆਂ ਦੀ ਆਮਦ 'ਤੇ ਕਰਨਗੇ ਫ਼ੈਸਲਾ
Friday, May 17, 2024 - 07:47 PM (IST)
ਮਾਸਕੋ (ਭਾਸ਼ਾ): ਰੂਸ ਅਤੇ ਭਾਰਤ ਇਕ-ਦੂਜੇ ਦੇ ਦੇਸ਼ਾਂ ਵਿਚ ਨਾਗਰਿਕਾਂ ਦੀ ਆਵਾਜਾਈ ਨੂੰ ਆਸਾਨ ਬਣਾਉਣ ਲਈ ਜੂਨ ਵਿਚ ਦੁਵੱਲੇ ਸਮਝੌਤੇ 'ਤੇ ਵਿਚਾਰ ਕਰਨਾ ਸ਼ੁਰੂ ਕਰਨਗੇ। ਰੂਸ ਦੇ ਇਕ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰੂਸ ਅਤੇ ਭਾਰਤ ਸੈਰ-ਸਪਾਟੇ ਨੂੰ ਮਜ਼ਬੂਤ ਕਰਨ ਲਈ ਇਕ-ਦੂਜੇ ਦੇ ਦੇਸ਼ ਵਿਚ ਸੈਲਾਨੀਆਂ ਦੀ ਵੀਜ਼ਾ ਮੁਕਤ ਸਮੂਹਿਕ ਫੇਰੀ ਬਾਰੇ ਸਮਝੌਤੇ ਦੇ ਨੇੜੇ ਹਨ।
ਰੂਸੀ ਨਿਊਜ਼ ਚੈਨਲ ਆਰਟੀ ਨਿਊਜ਼ ਨੇ ਬੁੱਧਵਾਰ ਨੂੰ ਰੂਸ ਦੇ ਆਰਥਿਕ ਵਿਕਾਸ ਮੰਤਰਾਲੇ ਦੇ ਬਹੁ-ਪੱਖੀ ਆਰਥਿਕ ਸਹਿਯੋਗ ਅਤੇ ਵਿਸ਼ੇਸ਼ ਪ੍ਰੋਜੈਕਟਾਂ ਦੇ ਵਿਭਾਗ ਦੀ ਨਿਰਦੇਸ਼ਕ ਨਿਕਿਤਾ ਕੋਂਦ੍ਰਤਯੇਵ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਵਿੱਚ ਇਸ ਮੁੱਦੇ 'ਤੇ ਤਰੱਕੀ ਹੋਈ ਹੈ। ਮੰਤਰੀ ਨੇ ਕਜ਼ਾਨ ਵਿੱਚ ਅੰਤਰਰਾਸ਼ਟਰੀ ਆਰਥਿਕ ਫੋਰਮ, "ਰੂਸ-ਇਸਲਾਮਿਕ ਵਰਲਡ: ਕਜ਼ਾਨ ਫੋਰਮ 2024" ਮੌਕੇ ਕਿਹਾ ਕਿ ਖਰੜਾ ਸਮਝੌਤੇ 'ਤੇ ਜੂਨ ਵਿੱਚ ਚਰਚਾ ਕੀਤੀ ਜਾਵੇਗੀ ਅਤੇ ਸਾਲ ਦੇ ਅੰਤ ਤੱਕ ਇਸ 'ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ PM ਰਿਸ਼ੀ ਸੁਨਕ, ਪਤਨੀ ਅਕਸ਼ਤਾ ਮੂਰਤੀ 2024 'ਚ ਅਮੀਰਾਂ ਦੀ ਸੂਚੀ 'ਚ ਸਿਖਰ 'ਤੇ
ਮੰਤਰੀ ਨੇ ਕਿਹਾ, “ਰੂਸ ਅਤੇ ਭਾਰਤ ਆਪਣੇ ਸੈਰ-ਸਪਾਟਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਰੱਖਦੇ ਹਨ ਕਿਉਂਕਿ ਉਹ ਵੀਜ਼ਾ-ਮੁਕਤ ਸਮੂਹ ਟੂਰਿਸਟ ਐਕਸਚੇਂਜ ਸ਼ੁਰੂ ਕਰਨ ਦੀ ਤਿਆਰੀ ਕਰਦੇ ਹਨ। ਸਾਲ ਦੇ ਅੰਤ ਤੱਕ ਦੁਵੱਲੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਉਦੇਸ਼ ਨਾਲ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਪਹਿਲਾ ਦੌਰ ਜੂਨ 'ਚ ਹੋਵੇਗਾ।'' ਨਿਕਿਤਾ ਨੇ ਕਿਹਾ ਕਿ ਰੂਸ ਦੀ ਯੋਜਨਾ ਚੀਨ ਅਤੇ ਈਰਾਨ ਨਾਲ ਪਹਿਲਾਂ ਹੀ ਕੀਤੇ ਗਏ ਸਮਾਨ ਸਮਝੌਤਿਆਂ ਨੂੰ ਭਾਰਤ ਨਾਲ ਦੁਹਰਾਉਣਾ ਹੈ। ਰੂਸ ਅਤੇ ਚੀਨ ਨੇ ਪਿਛਲੇ ਸਾਲ 1 ਅਗਸਤ ਨੂੰ ਵੀਜ਼ਾ-ਮੁਕਤ ਗਰੁੱਪ ਟੂਰ ਦੇ ਅਦਾਨ-ਪ੍ਰਦਾਨ ਦੀ ਸ਼ੁਰੂਆਤ ਕੀਤੀ ਸੀ। ਉਸੇ ਦਿਨ ਰੂਸ ਨੇ ਸੈਰ-ਸਪਾਟਾ ਸਹਿਯੋਗ ਦੇ ਇੱਕ ਨਵੇਂ ਯੁੱਗ ਨੂੰ ਉਤਸ਼ਾਹਿਤ ਕਰਨ ਲਈ ਈਰਾਨ ਨਾਲ ਇੱਕ ਸਮਾਨ ਸਮਝੌਤਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।