ਭਾਰਤੀ-ਅਮਰੀਕੀ ਸੋਨਲ ਭੁੱਚਰ ਦੇ ਨਾਂ ’ਤੇ ਸਥਾਪਿਤ ਸਕੂਲ ਦਾ ਉਦਘਾਟਨ

Wednesday, Oct 18, 2023 - 01:21 PM (IST)

ਭਾਰਤੀ-ਅਮਰੀਕੀ ਸੋਨਲ ਭੁੱਚਰ ਦੇ ਨਾਂ ’ਤੇ ਸਥਾਪਿਤ ਸਕੂਲ ਦਾ ਉਦਘਾਟਨ

ਹਿਊਸਟਨ (ਭਾਸ਼ਾ)– ਸਿੱਖਿਆ ਦੇ ਖ਼ੇਤਰ ’ਚ ਮੋਹਰੀ ਰਹੀ ਭਾਰਤੀ-ਅਮਰੀਕੀ ਸੋਨਲ ਭੁੱਚਰ ਦੇ ਨਾਂ ’ਤੇ ਅਮਰੀਕਾ ਦੇ ਟੈਕਸਾਸ ਸੂਬੇ ’ਚ ਸਥਾਪਿਤ ਇਕ ਪ੍ਰਾਇਮਰੀ ਸਕੂਲ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ।

ਇਸ ਮੌਕੇ ਬੁਲਾਰਿਆਂ ਨੇ ਭਾਈਚਾਰੇ ਤੇ ਲੋੜਵੰਦਾਂ ਲਈ ਭੁੱਚਰ ਦੇ ਯੋਗਦਾਨ ਨੂੰ ਯਾਦ ਕੀਤਾ।

ਇਹ ਖ਼ਬਰ ਵੀ ਪੜ੍ਹੋ : ਪੱਛਮੀ ਜਾਪਾਨ 'ਚ ਵਿਦਿਆਰਥੀਆਂ ਨੂੰ ਲਿਜਾ ਰਹੀ ਬੱਸ ਤੇ ਟਰੱਕ ਵਿਚਾਲੇ ਹੋਈ ਟੱਕਰ, 18 ਬੱਚੇ ਜ਼ਖ਼ਮੀ

ਫੋਰਟ ਬੈਂਡ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ (ਐੱਫ. ਬੀ. ਆਈ. ਐੱਸ. ਡੀ.) ਦੇ ਬੋਰਡ ਨੇ ਐਤਵਾਰ ਨੂੰ ਸਰਬਸੰਮਤੀ ਨਾਲ ਸਕੂਲ ਦਾ ਨਾਂ ਸੋਨਲ ਦੇ ਨਾਂ ’ਤੇ ਰੱਖਣ ਨੂੰ ਮਨਜ਼ੂਰੀ ਦਿੱਤੀ ਸੀ।

ਸੋਨਲ ਦਾ ਦਿਹਾਂਤ 2019 ’ਚ 58 ਸਾਲ ਦੀ ਉਮਰ ’ਚ ਕੈਂਸਰ ਕਾਰਨ ਹੋ ਗਿਆ ਸੀ। ਸੋਨਲ ਐੱਫ. ਬੀ. ਆਈ. ਐੱਸ. ਡੀ. ਦੇ ਬੋਰਡ ਦੀ ਮੈਂਬਰ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News