ਸਾਊਦੀ ਅਰਬ ਨੇ ਡ੍ਰੈਗਨ ਦੀ ਘੁੱਟੀ ਸੰਘੀ , ਬੰਦ ਕੀਤੀਆਂ 184 ਚੀਨੀ ਵੈੱਬਸਾਈਟਾਂ
Friday, Mar 12, 2021 - 09:01 PM (IST)
ਰਿਆਦ-ਸਾਊਦੀ ਅਰਬ ਨੇ ਡ੍ਰੈਗਨ (ਚੀਨ) ਦੀ ਸੰਘੀ ਘੋਟਦੇ ਹੋਏ ਫਰਜ਼ੀ ਪ੍ਰੋਡਕਟ ਦੀ ਮਾਰਕੀਟਿੰਗ ਨੂੰ ਲੈ ਕੇ 184 ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਗੋਲਫ ਨਿਊਜ਼ ਦੀ ਰਿਪੋਰਟ ਮੁਤਾਬਕ, ਚੀਨ ਦੀਆਂ ਵੈੱਬਸਾਈਟਾਂ ਖਰਾਬ ਅਤੇ ਮਿਲਾਵਟੀ ਵਸਤਾਂ ਨੂੰ ਮਾਰਕੀਟਿੰਗ ਰਾਹੀਂ ਵੇਚ ਰਹੀਆਂ ਸਨ, ਜਿਸ ਨਾਲ ਸਾਊਦੀ ਦਾ ਬਾਜ਼ਾਰ ਪ੍ਰਭਾਵਿਤ ਹੋ ਰਿਹਾ ਸੀ।
ਇਹ ਵੈੱਬਸਾਈਟਾਂ ਉਪਭੋਗਤਾਵਾਂ ਨੂੰ ਵਾਪਸ, ਐਕਸਚੇਂਜ ਅਤੇ ਵਿਕਰੀ ਸੇਵਾਵਾਂ ਤੋਂ ਬਾਅਦ ਦੇ ਵਿਕਲਪ ਦੇਣ 'ਚ ਵੀ ਨਾਕਾਮ ਰਹੀ। ਇਹ ਨਹੀਂ ਇਨ੍ਹਾਂ ਨੇ ਗੁਣਵਤਾ ਦੇ ਮਾਮਲੇ 'ਚ ਖਰੀਦਦਾਰਾਂ ਨੂੰ ਗੁੰਮਰਾਹ ਕੀਤਾ। ਸਾਊਦੀ ਅਰਬ ਦੇ ਮੰਤਰਾਲਾ ਨੇ ਇਨ੍ਹਾਂ ਸਾਰੀਆਂ ਸਾਈਟਾਂ ਨੂੰ ਬਲਾਕ ਕਰ ਦਿੱਤਾ ਹੈ।
ਇਹ ਵੀ ਪੜ੍ਹੋ -ਦੱਖਣੀ ਅਫਰੀਕਾ ਦੇ ਜ਼ੁਲੂ ਰਾਜਾ ਗੁੱਡਵਿਲ ਜਵੇਲਿਥਿਨੀ ਦਾ ਦੇਹਾਂਤ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੀਨ ਦੀਆਂ ਵੈੱਬਸਾਈਟਾਂ ਗਾਹਕਾਂ ਨੂੰ ਵਸਤਾਂ ਵਾਪਸ ਅਤੇ ਐਕਸਚੇਂਜ ਕਰਨ ਦਾ ਵਿਕਲਪ ਵੀ ਨਹੀਂ ਦੇ ਰਹੀਅਂ ਸਨ। ਸਾਊਦੀ ਅਰਬ ਮੰਤਰਾਲਾ ਨੇ ਇਨ੍ਹਾਂ ਵੈੱਬਸਾਈਟਸ ਨੂੰ ਬਲਾਕ ਕਰਨ ਦੇ ਹੁਕਮ ਦਿੱਤੇ ਜਿਸ 'ਚ ਗਾਹਕ ਸੇਵਾ ਦੇ ਨਾਲ-ਨਾਲ ਸਟੋਰ ਦਾ ਪਤਾ ਸ਼ਾਮਲ ਨਹੀਂ ਹੈ। ਸਾਊਦੀ ਅਰਬ ਵੱਲੋਂ ਚੀਨ ਦੀ ਮਾਰਕੀਟਿੰਗ ਨੂੰ ਲੈ ਕੇ ਚੀਨ ਦੀਆਂ 184 ਵੈੱਬਸਾਈਟਾਂ ਨੂੰ ਬੰਦ ਕਰਨਾ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ -ਸਾਲ 2020 'ਚ 65 ਮੀਡੀਆ ਮੁਲਾਜ਼ਮਾਂ ਦੀ ਹੋਈ ਮੌਤ : ਪੱਤਰਕਾਰ ਸਮੂਹ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।