ਸਾਊਦੀ ਅਰਬ : ਭ੍ਰਿਸ਼ਟਾਚਾਰ ਮਾਮਲੇ ''ਚ ਲਾਦੇਨ ਦਾ ਭਰਾ ਵੀ ਗ੍ਰਿਫਤਾਰ

11/13/2017 3:15:32 AM

ਰਿਆਦ (ਇੰਟ.)— ਸਾਊਦੀ ਅਰਬ 'ਚ ਇਸ ਹਫਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੁਝ ਵੱਡੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ। ਇਨ੍ਹਾਂ 'ਚ ਸਾਊਦੀ ਅਰਬ ਦੇ ਕਈ ਵੱਡੇ ਉਦਯੋਗਪਤੀਆਂ, ਰਾਜਕੁਮਾਰਾਂ ਤੇ ਸੀਨੀਅਰ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ। 
ਇਨ੍ਹਾਂ 'ਚ ਇਕ ਵੱਡਾ ਨਾਂ ਓਸਾਮਾ-ਬਿਨ-ਲਾਦੇਨ ਦੇ ਭਰਾ ਵਕਰ-ਬਿਨ-ਲਾਦੇਨ ਦਾ ਵੀ ਹੈ। ਸਰਕਾਰ ਅਨੁਸਾਰ 100 ਬਿਲੀਅਨ ਡਾਲਰ ਦੇ ਘਪਲੇ ਦੇ ਦੋਸ਼ 'ਚ 201 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸਾਊਦੀ ਦੇ ਆਲੋਚਕਾਂ ਤੇ ਮਾਹਿਰਾਂ ਨੇ ਕ੍ਰਾਊਨ ਪਿੰ੍ਰਸ ਮੁਹੰਮਦ ਬਿਨ ਸਲਮਾਨ ਦੇ ਇਸ ਕਦਮ ਨੂੰ ਖਤਰਨਾਕ ਦੱਸਿਆ ਹੈ। ਉਧਰ ਕੁਝ ਲੋਕ ਸਲਮਾਨ ਦੇ ਇਸ ਕਦਮ ਨੂੰ ਸਾਊਦੀ ਅਰਬ 'ਚ ਆਰਥਿਕ ਰਾਸ਼ਟਰਵਾਦ ਦੇ ਪੈਦਾ ਹੋਣ ਦੀ ਸ਼ੁਰੂਆਤ ਦੱਸ ਰਹੇ ਹਨ।


Related News