ਸਾਊਦੀ ਅਰਬ : ਯਮਨ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ ''ਚ 12 ਲੋਕ ਜ਼ਖਮੀ

Friday, Feb 11, 2022 - 12:04 AM (IST)

ਸਾਊਦੀ ਅਰਬ : ਯਮਨ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ ''ਚ 12 ਲੋਕ ਜ਼ਖਮੀ

ਰਿਆਦ-ਯਮਨ 'ਚ ਜੰਗ ਲੜ ਰਹੇ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਵੀਰਵਾਰ ਨੂੰ ਦੱਸਿਆ ਕਿ ਯਮਨ ਨਾਲ ਜੁੜੀ ਦੇਸ਼ ਦੀ ਸਰਹੱਦ 'ਤੇ ਸਥਿਤੀ ਦੱਖਣੀ ਸਾਊਦੀ ਅਰਬ ਦੇ ਅਭਾ ਖੇਤਰ 'ਚ ਸਥਿਤ ਹਵਾਈ ਅੱਡੇ 'ਤੇ ਡਰੋਨ ਹਮਲੇ ਦੀਆਂ ਕੋਸ਼ਿਸ਼ਾਂ 'ਚ ਡਿੱਗੇ ਮਲਬੇ ਨਾਲ 12 ਲੋਕ ਜ਼ਖਮੀ ਹੋ ਗਏ। ਗਠਜੋੜ ਨੇ ਇਕ ਬਿਆਨ 'ਚ ਕਿਹਾ ਕਿ ਜ਼ਖਮੀਆਂ 'ਚ ਯਾਤਰੀ ਅਤੇ ਹਵਾਈ ਅੱਡੇ ਦੇ ਕਰਮਚਾਰੀ ਸ਼ਾਮਲ ਹਨ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, ਕਬੱਡੀ ਖਿਡਾਰੀ ਸਮੇਤ ਰਿਟਾਇਰਡ DSP ਗ੍ਰਿਫ਼ਤਾਰ

ਬਿਆਨ ਮੁਤਾਬਕ, ਜ਼ਖਮੀਆਂ 'ਚ ਸਾਊਦੀ ਅਰਬ ਦੇ ਦੋ ਨਾਗਰਿਕ ਜਦਕਿ ਬੰਗਲਾਦੇਸ਼ ਦੇ ਚਾਰ, ਨੇਪਾਲ ਦੇ ਤਿੰਨ ਅਤੇ ਸ਼੍ਰੀਲੰਕਾ, ਫਿਲੀਪੀਨ ਅਤੇ ਭਾਰਤ ਦੇ ਇਕ-ਇਕ ਲੋਕ ਸ਼ਾਮਲ ਹਨ। ਬਿਆਨ ਮੁਤਾਬਕ, ਸਾਊਦੀ ਹਵਾਈ ਖੇਤਰ ਦੇ ਵਿਭਾਗ ਨੇ ਬੰਬ ਨਾਲ ਭਰੇ ਡਰੋਨ ਨੂੰ ਮਾਰ ਸੁੱਟਿਆ। ਇਸ ਡਰੋਨ ਨੇ ਵੀਰਵਾਰ ਨੂੰ ਦੁਪਹਿਰ ਯਮਨ 'ਚ ਹੁਤੀ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰ ਤੋਂ ਉਡਾਣ ਭਰੀ ਸੀ। ਸਾਊਦੀ ਦੇ ਸਰਕਾਰੀ ਟੀ.ਵੀ. ਅਤੇ ਹੋਰ ਸੋਸ਼ਲ ਮੀਡੀਆ ਖਾਤਿਆਂ 'ਤੇ ਮੌਜੂਦ ਹਵਾਈ ਅੱਡੇ ਦੇ ਅੰਦਰ ਦੀ ਵੀਡੀਓ 'ਚ ਘਟਨਾ ਤੋਂ ਬਾਅਦ ਸੰਚਾਲਨ ਆਮ ਰੂਪ ਨਾਲ ਹੁੰਦੇ ਦੇਖੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਮਹਿੰਗਾਈ ਦੀ ਮਾਰ, 40 ਸਾਲ ਦੇ ਨਵੇਂ ਉੱਚ ਪੱਧਰ 'ਤੇ ਪਹੁੰਚਣ ਦਾ ਅਨੁਮਾਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News