ਸਨਾ ਰਾਮਚੰਦਰ ਨੇ ਰਚਿਆ ਇਤਿਹਾਸ, CSS ਪਾਸ ਕਰਕੇ ਪਾਕਿਸਤਾਨ 'ਚ ਬਣੀ ਪਹਿਲੀ ਹਿੰਦੂ ਅਫ਼ਸਰ

Tuesday, Sep 21, 2021 - 12:53 PM (IST)

ਸਨਾ ਰਾਮਚੰਦਰ ਨੇ ਰਚਿਆ ਇਤਿਹਾਸ, CSS ਪਾਸ ਕਰਕੇ ਪਾਕਿਸਤਾਨ 'ਚ ਬਣੀ ਪਹਿਲੀ ਹਿੰਦੂ ਅਫ਼ਸਰ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਹਿੰਦੂ ਕੁੜੀ ਇੱਥੋਂ ਦੀ ਸਭ ਤੋਂ ਮੁਸ਼ਕਲ ਪ੍ਰੀਖਿਆ ਨੂੰ ਪਾਸ ਕਰਨ ਵਿਚ ਸਫਲ ਹੋਈ ਹੈ। 27 ਸਾਲ ਦੀ ਡਾਕਟਰ ਸਨਾ ਰਾਮਚੰਦਰ ਗੁਲਵਾਨੀ ਨੇ ਸੈਂਟਰਲ ਸੁਪੀਰੀਅਰ ਸਰਵਿਸਿਜ਼ (CSS) ਦੀ ਪ੍ਰੀਖੀਆ ਨੂੰ ਮਈ ਵਿਚ ਹੀ ਕ੍ਰੈਕ ਕਰ ਲਿਆ ਸੀ ਪਰ ਸੋਮਵਾਰ ਨੂੰ ਉਹਨਾਂ ਦੀ ਨਿਯੁਕਤੀ 'ਤੇ ਮੋਹਰ ਲੱਗ ਗਈ ਹੈ।

ਪਾਕਿਸਤਾਨ ਵਿਚ ਇਹ ਪ੍ਰੀਖਿਆ ਸਭ ਤੋਂ ਮੁਸ਼ਕਲ ਮੰਨੀ ਜਾਂਦੀ ਹੈ। ਇਸ ਦੇ ਜ਼ਰੀਏ ਹੀ ਉੱਥੇ ਪ੍ਰਬੰਧਕੀ ਸੇਵਾਵਾਂ ਮਤਲਬ ਪ੍ਰਬੰਧਕੀ ਸੇਵਾਵਾਂ ਵਿੱਚ ਨਿਯੁਕਤੀਆਂ ਹੁੰਦੀਆਂ ਹਨ। ਇਸ ਨੂੰ ਤੁਸੀਂ ਭਾਰਤ ਦੇ ਸਿਵਲ ਸਰਵਿਸਿਜ਼ ਪ੍ਰੀਖੀਆ ਦੀ ਤਰ੍ਹਾਂ ਮੰਨ ਸਕਦੇ ਹੋ, ਜਿਸ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਆਯੋਜਿਤ ਕਰਦਾ ਹੈ।ਪ੍ਰੀਖੀਆ ਪਾਸ ਕਰਨ ਦੇ ਬਾਅਦ ਸਨਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਸੀ-'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ'। ਅੱਲਾਹ ਦੀ ਕ੍ਰਿਪਾ ਨਾਲ ਮੈਂ ਸੀ.ਐੱਸ.ਐੱਸ. 2020 ਦੀ ਪ੍ਰੀਖਿਆ ਪਾਸ ਕਰ ਲਈ ਹੈ।

ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ ਨੂੰ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣੀ ਚਾਹੀਦੀ ਹੈ : ਫਜ਼ਲੁਰ ਰਹਿਮਾਨ

ਮੁਸ਼ਕਲ ਨਾਲ ਮਿਲੀ ਸਫਲਤਾ
ਸੈਂਟਰਲ ਸੁਪੀਰੀਅਰ ਸਰਵਿਸਿਜ਼ (CSS) ਪ੍ਰੀਖਿਆ ਨੂੰ ਬਹੁਤ ਮੁਸ਼ਕਲ ਮੰਨਿਆ ਜਾਂਦਾ ਹੈ। ਇਸ ਵਿਚ ਇਸ ਸਾਲ ਕੁੱਲ 2 ਫੀਸਦੀ ਉਮੀਦਵਾਰ ਹੀ ਸਫਲਤਾ ਹਾਸਲ ਕਰ ਪਾਏ ਹਨ। 27 ਸਾਲਾ ਡਾਕਟਰ ਸਨਾ ਰਾਮਚੰਦਰ ਨੇ ਇਸ ਨੂੰ ਪਹਿਲੀ ਕੋਸ਼ਿਸ਼ ਵਿਚ ਹੀ ਪਾਸ ਕਰ ਲਿਆ। ਸਨਾ ਮੂਲ ਰੂਪ ਨਾਲ ਸ਼ਿਕਾਰਪੁਰ ਦੀ ਰਹਿਣ ਵਾਲੀ ਹੈ। 'ਦੀ ਐਕਸਪ੍ਰੈੱਸ ਟ੍ਰਿਬਿਊਨ' ਦੀ ਇਕ ਰਿਪੋਰਟ ਮੁਤਾਬਕ ਸਨਾ ਨੇ ਸਿੰਧ ਸੂਬੇ ਦੀ ਪੇਂਡੂ ਸੀਟ ਤੋਂ ਇਸ ਪ੍ਰੀਖਿਆ ਵਿਚ ਹਿੱਸਾ ਲਿਆ ਸੀ। ਇਹ ਸੀਟ ਪਾਕਿਸਤਾਨ ਐਡਮਿਨਿਸਟ੍ਰੇਸ਼ਨ ਦੇ ਅੰਡਰ ਆਉਂਦੀ ਹੈ।

ਮੀਡੀਆ ਨਾਲ ਗੱਲਬਾਤ ਵਿਚ ਸਨਾ ਨੇ ਕਿਹਾ,''ਮੈਂ ਬਹੁਤ ਖੁਸ਼ ਹਾਂ। ਇਹ ਮੇਰੀ ਪਹਿਲੀ ਕੋਸ਼ਿਸ਼ ਸੀ। ਮੈਂ ਜੋ ਚਾਹੁੰਦੀ ਸੀ ਉਹ ਮੈਂ ਹਾਸਲ ਕਰ ਲਿਆ ਹੈ।'' ਸਨਾ ਕਹਿੰਦੀ ਹੈ ਕਿ ਉਸ ਨੇ ਇਸ ਪ੍ਰੀਖਿਆ ਨੂੰ ਪਾਸ ਕਰਨ ਦਾ ਇਰਾਦਾ ਬਣਾਇਆ ਸੀ ਅਤੇ ਇਸ ਲਈ ਸ਼ੁਰੂ ਤੋਂ ਹੀ ਕਾਫੀ ਮਿਹਨਤ ਕੀਤੀ ਸੀ।5 ਸਾਲ ਪਹਿਲਾਂ ਉਹਨਾਂ ਨੇ ਸ਼ਹੀਦ ਮੋਹਤਰਮਾ ਬੇਨਜ਼ੀਰ ਭੁੱਟੋ ਮੈਡੀਕਲ ਯੂਨੀਵਰਸਿਟੀ ਵਿਚ ਬੈਚਲਰ ਆਫ ਮੈਡੀਸਨ ਵਿਚ ਗ੍ਰੈਜੁਏਸ਼ਨ ਕੀਤੀ ਸੀ। ਇਸ ਮਗਰੋਂ ਹੀ ਉਹ ਸਰਜਨ ਵੀ ਹੈ। ਪਾਕਿਸਤਾਨ ਵਿਚ ਇਹ ਦੋਵੇਂ ਹੀ ਕੋਰਸ ਇਕੱਠੇ ਹੁੰਦੇ ਹਨ। ਯੂਰੋਲੌਜ਼ੀ ਨੇ ਉਹਨਾਂ ਕੋਲ ਮਾਸਟਰ ਡਿਗਰੀ ਹੈ। ਇਸ ਦੇ ਬਾਅਦ ਉਹ ਫੈਡਰਲ ਪਬਲਿਕ ਸਰਵਿਸ ਕਮਿਸ਼ਨ ਦੀ ਤਿਆਰੀ ਵਿਚ ਜੁੱਟ ਗਈ।ਸਨਾ ਮੁਤਾਬਕ ਉਸ ਦੇ ਮਾਤਾ-ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਪ੍ਰਬੰਧਨ ਵਿਚ ਜਾਵੇ। ਪਰਿਵਾਰ ਦਾ ਸੁਪਨਾ ਉਹਨਾਂ ਨੂੰ ਮੈਡੀਕਲ ਕਿੱਤੇ ਵਿਚ ਹੀ ਦੇਖਣ ਦਾ ਸੀ।ਖਾਸ ਗੱਲ ਇਹ ਹੈ ਕਿ ਉਹਨਾਂ ਨੇ ਦੋਵੇਂ ਹੀ ਟੀਚੇ ਪੂਰੇ ਕੀਤੇ। ਮੈਡੀਕਲ ਪੇਸ਼ੇਵਰ ਹੋਣ ਦੇ ਨਾਲ-ਨਾਲ ਹੁਣ ਉਹ ਪ੍ਰਬੰਧਨ ਦਾ ਵੀ ਹਿੱਸਾ ਬਣਨ ਜਾ ਰਹੀ ਹੈ।


author

Vandana

Content Editor

Related News