ਐਸ.ਕੇ. ਸੋਢੀ ਦਾ ਗੀਤ ਮਾਂ-ਪਿਓ ਸਮਾਜ ਲਈ ਰਾਹ ਦਸੇਰਾ : ਢੋਲੀ ਗੁਰਚਰਨ ਮੱਲ

12/17/2017 8:35:54 PM

ਲੰਡਨ (ਰਾਜਵੀਰ ਸਮਰਾ)- ਪੰਜਾਬੀ ਗਾਇਕ ਐਸ.ਕੇ. ਸੋਢੀ ਦਾ ਨਵਾਂ ਗੀਤ ਮਾਂ-ਪਿਓ ਘਰ-ਘਰ ਦਸਤਕ ਦੇ ਰਿਹਾ ਹੈ।ਪ੍ਰਸਿੱਧ ਢੋਲੀ ਅਤੇ ਇਸ ਗੀਤ ਨੂੰ ਸੰਗੀਤ ਦੀਆਂ ਤਰੰਗਾਂ ਨਾਲ ਸਵਾਰਨ ਵਾਲੇ ਗੁਰਚਰਨ ਮੱਲ ਦਾ ਕਹਿਣਾ ਹੈ ਕਿ ਮਾਂ-ਪਿਓ ਦੀ ਸੇਵਾ ਗੀਤ ਨੂੰ ਹਰ ਵਰਗ ਦੇ ਸਰੋਤਿਆਂ ਵਲੋਂ ਪੂਰਾ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ ਕਿਉਂਕਿ ਇਸ ਗੀਤ ਨੂੰ ਜਿੱਥੇ ਐਸ.ਕੇ.ਸੋਢੀ ਵਲੋਂ ਖੂਬਸੂਰਤ ਆਵਾਜ਼ ਵਿਚ ਗਾਇਆ ਗਿਆ ਹੈ, ਉੱਥੇ ਇਸ ਗੀਤ ਨੂੰ ਖੂਬਸੂਰਤ ਸ਼ਬਦਾਂ ਦੀ ਮਾਲਾ ਵਿੱਚ ਵੀ ਪਿਰੋਇਆ ਗਿਆ ਹੈ।ਗੁਰਚਰਨ ਮੱਲ ਨੇ ਦੱਸਿਆ ਕਿ ਇਸ ਗੀਤ ਵਿੱਚ ਜਿਹੜੀ ਮਾਂ-ਪਿਓ ਦੀ ਸੇਵਾ ਅਤੇ ਸਤਿਕਾਰ ਕਰਨ ਦੀ ਗੱਲ ਕਹੀ ਗਈ ਹੈ।ਉਸ ਨਾਲ ਇਹ ਗੀਤ ਹਰ ਕਿਸੇ ਦੇ ਦਿਲ ਤੇ ਡੂੰਘੀ ਛਾਪ ਛੱਡ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁੱਖੀ ਚਾਦ ਨੇ ਵੀ ਆਪਣਾ ਕੰਮ ਬਾਖੂਬੀ ਨਿਭਾਇਆ ਹੈ ਅਤੇ ਵੀਡੀਓ ਬਣਾਉਣ ਵਾਲੇ ਸਿਮਰ ਪਾਂਗਲੀ ਦੇ ਕੰਮ ਦੀ ਵੀ ਹਰ ਪਾਸੇ ਖੂਬ ਚਰਚਾ ਹੋ ਰਹੀ ਹੈ। ਇੰਗਲੈਂਡ ਦੇ ਵੱਖ -ਵੱਖ ਟੀ.ਵੀ ਚੈਨਲਾਂ, ਰੇਡੀਓ ਤੇ ਯੂ.ਟਿਊਬ ’ਤੇ ਵੀ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।


Related News