ਸ਼ਖ਼ਸ ਬਣਿਆ ਹੈਵਾਨ! ਮਾਂ-ਪਤਨੀ ਤੇ 3 ਮਾਸੂਮਾਂ ਨੂੰ ਮਾਰੀ ਗੋਲੀ, ਫਿਰ ਕਰ ਲਈ ਖ਼ੁਦਕੁਸ਼ੀ

Saturday, May 11, 2024 - 10:28 AM (IST)

ਸ਼ਖ਼ਸ ਬਣਿਆ ਹੈਵਾਨ! ਮਾਂ-ਪਤਨੀ ਤੇ 3 ਮਾਸੂਮਾਂ ਨੂੰ ਮਾਰੀ ਗੋਲੀ, ਫਿਰ ਕਰ ਲਈ ਖ਼ੁਦਕੁਸ਼ੀ

ਸੀਤਾਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਇਕ ਪਿੰਡ 'ਚ ਸ਼ਨੀਵਾਰ ਤੜਕੇ ਇਕ ਵਿਅਕਤੀ ਨੇ ਆਪਣੀ ਮਾਂ, ਪਤਨੀ ਅਤੇ ਤਿੰਨ ਬੱਚਿਆਂ ਦਾ ਕਤਲ ਕਰ ਦਿੱਤਾ ਅਤੇ ਫ਼ਿਰ ਖ਼ੁਦ ਨੂੰ ਗੋਲੀ ਮਾਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪਲਾਹਾਪੁਰ ਪਿੰਡ ਵਾਸੀ ਅਨੁਰਾਗ ਸਿੰਘ (45) ਨੇ ਆਪਣੀ ਮਾਂ ਸਾਵਿਤਰੀ ਸਿੰਘ (62), ਪਤਨੀ ਪ੍ਰਿਯੰਕਾ (40), 2 ਧੀਆਂ ਅਤੇ ਇਕ ਪੁੱਤ ਨੂੰ ਗੋਲੀ ਮਾਰ ਦਿੱਤੀ। ਬੱਚਿਆਂ ਦੀ ਉਮਰ 8 ਤੋਂ 12 ਸਾਲ ਸੀ। 

ਘਟਨਾ ਤੋਂ ਬਾਅਦ ਦੋਸ਼ੀ ਨੇ ਖ਼ੁਦ ਨੂੰ ਗੋਲੀ ਮਾਰ ਲਈ। ਸੀਤਾਪੁਰ ਦੇ ਪੁਲਸ ਸੁਪਰਡੈਂਟ ਚਰਕੇਸ਼ ਸਿੰਘ ਨੇ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮਿਸ਼ਰਾ ਨੇ ਦੱਸਿਆ ਕਿ ਦੋਸ਼ੀ ਅਨੁਰਾਗ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਉਨ੍ਹਾਂ ਕਿਹਾ,''ਅਸੀਂ ਮੌਕੇ 'ਤੇ ਸਬੂਤ ਇਕੱਠੇ ਕਰ ਰਹੇ ਹਾਂ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।'' ਪਿੰਡ 'ਚ ਕਾਨੂੰਨ ਵਿਵਸਥਾ ਯਕੀਨੀ ਕਰਨ ਲਈ ਐਡੀਸ਼ਨਲ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

DIsha

Content Editor

Related News