ਰੂਸੀ ਵਿਦੇਸ਼ ਮੰਤਰਾਲਾ ਨੇ ਤਾਲਿਬਾਨ ਸਰਕਾਰ ਵੱਲੋਂ ਭੇਜੇ ਗਏ ਪਹਿਲੇ ਡਿਪਲੋਮੈਟ ਨੂੰ ਦਿੱਤੀ ਮਾਨਤਾ : ਲਾਵਰੋਵ
Thursday, Mar 31, 2022 - 10:52 PM (IST)
ਬੀਜਿੰਗ/ਮਾਸਕੋ-ਰੂਸ ਦੇ ਵਿਦੇਸ਼ ਮੰਤਰਾਲਾ ਨੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਮਾਸਕੋ ਭੇਜੇ ਗਏ ਪਹਿਲੇ ਡਿਪਲੋਮੈਟ ਨੂੰ ਮਾਨਤਾ ਦੇ ਦਿੱਤੀ ਹੈ। ਵਿਦੇਸ਼ ਮੰਤਰੀ ਸਰਗੇਈ ਲਾਰਵੋਰ ਨੇ ਵੀਰਵਾਰ ਨੂੰ ਇਹ ਕਿਹਾ। ਲਾਵਰੋਵ ਨੇ ਅੰਤਰਰਾਸ਼ਟਰੀ ਸਮੂਹ ਤੋਂ ਕਾਬੁਲ 'ਚ ਨਵੀਂ ਸਰਕਾਰ ਤੋਂ ਸਰਗਰਮੀ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ :ਰਾਸ਼ਟਰ ਦੇ ਨਾਂ ਸੰਬੋਧਨ 'ਚ ਬੋਲੇ PM ਇਮਰਾਨ, ਨਹੀਂ ਦੇਵਾਂਗਾ ਅਸਤੀਫ਼ਾ
ਪਿਛਲੇ ਸਾਲ ਅਗਸਤ 'ਚ ਕਾਬੁਲ ਦੀ ਸੱਤਾ 'ਤੇ ਕਬਜ਼ਾ ਕਰਨ ਤੋਂ ਬਾਅਦ ਤੋਂ ਤਾਲਿਬਾਨ ਇਹ ਕੋਸ਼ਿਸ਼ ਕਰਦਾ ਰਿਹਾ ਹੈ ਕਿ ਉਸ ਦੇ ਇਸਲਾਮੀ ਅਮੀਰਾਤ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਅਫਗਾਨਿਸਤਾਨ ਦੀ ਅਧਿਕਾਰਤ ਸਰਕਾਰ ਦੇ ਰੂਪ 'ਚ ਮਾਨਤਾ ਮਿਲੇ। ਹਾਲਾਂਕਿ, ਕਾਬੁਲ 'ਚ ਕੱਟੜਪੰਥੀ ਇਸਲਾਮੀਆਂ ਵੱਲੋਂ ਸੰਚਾਲਿਤ ਸਰਕਾਰ ਨੂੰ ਵਿਸ਼ਵ ਦੇ ਕਿਸੇ ਵੀ ਰਾਸ਼ਟਰ ਤੋਂ ਅਧਿਕਾਰਤ ਮਾਨਤਾ ਨਹੀਂ ਮਿਲੀ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਤਾਸ ਨੇ ਲਾਵਰੋਵ ਦੇ ਹਵਾਲੇ ਤੋਂ ਕਿਹਾ ਕਿ ਮੈਂ ਇਹ ਦੱਸਣਾ ਚਾਹਾਂਗਾ ਕਿ ਰੂਸੀ ਵਿਦੇਸ਼ ਮੰਤਰਾਲਾ ਨੇ ਮਾਨਤਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਨੋਵਾਵੈਕਸ ਨੇ ਬਾਲਗਾਂ ਦੇ ਕੋਰੋਨਾ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦੇਣ ਦੀ ਕੀਤੀ ਮੰਗ
ਲਾਵਰੋਵ ਨੇ ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੀ ਤੀਸਰੀ ਮੰਤਰੀ ਪੱਧਰੀ ਬੈਠਕ ਨੂੰ ਪੂਰਬੀ ਚੀਨ ਦੇ ਤੁੰਕਸ਼ੀ ਸ਼ਹਿਰ 'ਚ ਸੰਬੋਧਿਤ ਕਰਦੇ ਹੋਏ ਚੀਨ, ਈਰਾਨ, ਪਾਕਿਸਤਾਨ ਅਤੇ ਤਜਾਕਿਸਤਾਨ, ਤੁਰਕੇਮਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਆਪਣੇ ਹਮਰੁਤਬਿਆਂ ਨੂੰ ਇਹ ਗੱਲ ਕਹੀ। ਲਾਵਰੋਵ ਨੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਦੀ ਮੌਜੂਦਾ ਤਰਸਯੋਗ ਹਾਲਾਤ ਲਈ ਪੱਛਮੀ ਦੇਸ਼ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਉਸ ਇਸ ਨੂੰ ਉਬਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਭਾਰਤ ਦੌਰੇ 'ਤੇ ਪਹੁੰਚੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ, ਕੱਲ ਜੈਸ਼ੰਕਰ ਨਾਲ ਕਰਨਗੇ ਮੁਲਾਕਾਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ