ਚੇਨਰੋਬਿਲ ਪ੍ਰਮਾਣੂ ਪਲਾਂਟ ''ਤੇ ਰੂਸ ਦੀ ਫੌਜ ਨੇ ਕੀਤਾ ਕਬਜ਼ਾ

Friday, Feb 25, 2022 - 12:14 AM (IST)

ਚੇਨਰੋਬਿਲ ਪ੍ਰਮਾਣੂ ਪਲਾਂਟ ''ਤੇ ਰੂਸ ਦੀ ਫੌਜ ਨੇ ਕੀਤਾ ਕਬਜ਼ਾ

ਇੰਟਰਨੈਸ਼ਨਲ ਡੈਸਕ-ਰੂਸੀ ਫੌਜੀਆਂ ਨੇ ਵੀਰਵਾਰ ਨੂੰ ਯੂਕ੍ਰੇਨ 'ਤੇ ਵਿਆਪਕ ਪੱਧਰ 'ਤੇ ਹਮਲਾ ਕੀਤਾ ਜਿਸ 'ਚ ਹਵਾਈ ਹਮਲੇ ਅਤੇ ਗੋਲਾਬਾਰੀ 'ਚ ਉਸ ਦੇ ਸ਼ਹਿਰਾਂ ਅਤੇ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਰੂਸੀ ਹਮਲੇ ਦੇ ਨਤੀਜੇ ਵਜੋਂ ਲੋਕ ਟਰੇਨਾਂ ਅਤੇ ਕਾਰਾਂ ਰਾਹੀਂ ਇਲਾਕੇ ਛੱਡ ਰਹੇ ਹਨ।ਉਥੇ, ਹੁਣ ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਇਕ ਸਲਾਹਕਾਰ ਮਾਇਖਾਇਲੋ ਪੋਡੋਲੀਕ ਨੇ ਮੀਡੀਆ ਨੂੰ ਦੱਸਿਆ ਕਿ ਰੂਸੀ ਫੌਜ ਨੇ ਚੇਰਨੋਬਿਲ ਪ੍ਰਮਾਣੂ ਊਰਜਾ ਪਲਾਂਟ 'ਤੇ ਕਬਜ਼ਾ ਕਰ ਲਿਆ ਹੈ।

ਇਹ ਵੀ ਪੜ੍ਹੋ : ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਪ੍ਰਤਿਭਾ ਤੇ ਮਾਧਵੀ ਨੇ ਇੰਟਰਨੈਸ਼ਨਲ ਇੰਗਲਿਸ਼ ਓਲੰਪੀਆਡ ’ਚ ਲਹਿਰਾਇਆ ਝੰਡਾ

ਇਸ ਤੋਂ ਪਹਿਲਾਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਬਲ ਚੇਨਰੋਬਿਲ ਪ੍ਰਮਾਣੂ ਪਲਾਂਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਯੂਕ੍ਰੇਨ ਦੀ ਸਰਕਾਰ ਨੇ ਕਿਹਾ ਕਿ ਰੂਸੀ ਟੈਂਕ ਅਤੇ ਫੌਜੀ ਸਰਹੱਦ ਪਾਰ ਕਰਕੇ ਉਸ ਦੇ ਇਲਾਕੇ 'ਚ ਦਾਖਲ ਹੋ ਗਏ ਅਤੇ ਮਾਸਕੋ 'ਤੇ 'ਪੂਰੀ ਜੰਗ' ਛੇਡਣ ਦਾ ਦੋਸ਼ ਲਾਇਆ ਜੋ ਭੂਗੋਲਿਕ ਵਿਵਸਥਾ ਨੂੰ ਫਿਰ ਤੋਂ ਲਿਖਣ ਦੀ ਕੋਸ਼ਿਸ਼ ਹੈ ਅਤੇ ਜਿਸ ਦਾ ਪ੍ਰਭਾਵ ਪੂਰੀ ਦੁਨੀਆ 'ਤੇ ਦਿਖਣ ਲੱਗਿਆ ਹੈ।

ਇਹ ਵੀ ਪੜ੍ਹੋ : ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਬੋਲੇ ਪੁਤਿਨ, ਕਿਹਾ-ਰੂਸ ਕੋਲ ਕੋਈ ਹੋਰ ਨਹੀਂ ਸੀ ਬਦਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News