ਰੂਸ ਨੇ ਕੀਤਾ ਪਣਡੁੱਬੀ ਮਿਜ਼ਾਇਲਾਂ ਦਾ ਪ੍ਰੀਖਣ

Saturday, Aug 24, 2019 - 04:40 PM (IST)

ਰੂਸ ਨੇ ਕੀਤਾ ਪਣਡੁੱਬੀ ਮਿਜ਼ਾਇਲਾਂ ਦਾ ਪ੍ਰੀਖਣ

ਮਾਸਕੋ— ਰੂਸੀ ਫੌਜ ਨੇ ਤੁਲਾ ਤੇ ਯੁਰੀ ਡੋਲਗੋਰੁਕੀ ਪਣਡੁੱਬੀਆਂ ਨਾਲ ਬੁਲਾਵਾ ਤੇ ਸਿਨੇਵਾ ਨਾਂ ਦੀਆਂ ਦੋ ਬੈਲਿਸਟਿਰ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਹੈ। ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਦੇ ਮੁਤਾਬਕ 24 ਅਗਸਤ ਨੂੰ ਪ੍ਰੀਖਣ ਯੋਜਨਾ ਦੇ ਤਹਿਤ ਤੁਲੀ ਤੇ ਯੁਰੀ ਡੋਲਗੋਰੁਕੀ ਪਣਡੁੱਬੀਆਂ ਦੇ ਰਾਹੀਂ ਸਿਨੇਵਾ ਤੇ ਬੁਲਾਵਾ ਬੈਲਿਸਟਿਕ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਗਿਆ। ਦੋਵਾਂ ਮਿਜ਼ਾਇਲਾਂ ਨੂੰ ਆਰਕਟਿਕ ਸਮੁੰਦਰ ਤੇ ਬਾਰੇਂਟਸ ਸਾਗਰ 'ਚ ਛੱਡਿਆ ਗਿਆ ਸੀ। ਦੋਵੇਂ ਹੀ ਪ੍ਰੀਖਣ ਸਫਲ ਰਹੇ ਤੇ ਦੋਵਾਂ ਹੀ ਮਿਜ਼ਾਇਲਾਂ ਆਪਣੇ ਟੀਚੇ ਤੱਕ ਪਹੁੰਚਣ 'ਚ ਸਫਲ ਰਹੀਆਂ। ਮੰਤਰਾਲੇ ਮੁਤਾਬਕ ਇਸ ਪ੍ਰੀਖਣ ਨੇ ਮਿਜ਼ਾਇਲਾਂ ਦੀ ਤਕਨੀਕੀ ਗੁਣਵੱਤਾ ਤੇ ਪਣਡੁੱਬੀ ਵਿਵਸਥਾ ਦੀ ਵੀ ਪੁਸ਼ਟੀ ਕੀਤੀ।


author

Baljit Singh

Content Editor

Related News