ਰੂਸੀ ਮੀਡੀਆ ਨੇ ਟਰੰਪ ਦੀ ਕੀਤੀ ਤਾਰੀਫ

07/16/2018 6:42:41 PM

ਮਾਸਕੋ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਵੇਂ ਹੀ ਆਪਣੇ ਦੇਸ਼ ਦੇ ਪੱਤਰਕਾਰਾਂ ਦੇ ਪ੍ਰਸ਼ੰਸਕ ਨਾ ਹੋਣ ਪਰ ਰੂਸ ਵਿਚ ਉਨ੍ਹਾਂ ਲਈ ਸਥਿਤੀ ਬਿਲਕੁੱਲ ਉਲਟ ਹੈ। ਹੇਲਸਿੰਕੀ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿਖਰ ਵਾਰਤਾ ਤੋਂ ਪਹਿਲਾਂ ਰੂਸੀ ਮੀਡੀਆ 'ਚ ਕੀਤੀ ਜਾ ਰਹੀ ਤਾਰੀਫ ਤੋਂ ਟਰੰਪ ਨੂੰ ਕਾਫੀ ਖੁਸ਼ੀ ਹੋ ਰਹੀ ਹੋਵੇਗੀ। 
ਦੱਸਣਯੋਗ ਹੈ ਕਿ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਅੱਜ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਚ ਇਕ ਸਿਖਰ ਵਾਰਤਾ ਕਰਨਗੇ। ਰੂਸ ਦੇ ਟੀ. ਵੀ. ਨੈੱਟਵਰਕ, ਵੈੱਬਸਾਈਟ ਅਤੇ ਅਖਬਾਰਾਂ 'ਚ ਟਰੰਪ ਨੂੰ ਲੈ ਕੇ ਇਕੋ ਗੱਲ ਕੀਤੀ ਜਾ ਰਹੀ ਹੈ, ਉਹ ਇਹ ਸੀ ਕਿ ਅਮਰੀਕੀ ਲੋਕ ਅਣਉੱਚਿਤ ਤੌਰ 'ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਰੂਸ ਦੇ ਸਰਕਾਰੀ ਚੈਨਲ ਨੇ ਕਿਹਾ ਕਿ ਟਰੰਪ ਦੀ ਬ੍ਰਿਟੇਨ ਵਿਚ ਬੈਠਕ ਅਤੇ ਪਿਛਲੇ ਹਫਤੇ ਨਾਟੋ ਸਿਖਰ ਸੰਮੇਲਨ ਵਿਚ ਮੌਜੂਦਗੀ ਅੱਜ ਦੀ ਸਿਖਰ ਵਾਰਤਾ ਦੇ ਅੱਗੇ ਫਿੱਕੇ ਹਨ। ਰੂਸੀ ਮੀਡੀਆ ਦਾ ਕਹਿਣਾ ਹੈ ਕਿ ਟਰੰਪ ਆਪਣੇ ਦੇਸ਼ ਦੇ ਮੀਡੀਆ ਦੇ ਵਿਰੋਧ ਦੇ ਬਾਵਜੂਦ ਪੁਤਿਨ ਨੂੰ ਮਿਲ ਰਹੇ ਹਨ, ਜੋ ਕਿ ਕਾਬਿਲੇ-ਤਾਰੀਫ ਹੈ।


Related News