ਬਾਈਡੇਨ ਅਤੇ ਟਰੰਪ ਨੇ ਕੁਝ ਰਾਜਾਂ ''ਚ ਆਪਣੀ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਜਿੱਤੀਆਂ

06/05/2024 3:35:01 PM

ਨਿਊਯਾਰਕ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਵਾਲਰ ਨੂੰ ਕੁਝ ਰਾਜਾਂ ਵਿੱਚ ਡੈਮੋਕਰੇਟਿਕ ਅਤੇ ਰਿਪਬਲਿਕਨ ਪਾਰਟੀਆਂ ਤੋਂ ਪ੍ਰਾਇਮਰੀ ਚੋਣਾਂ ਵਿੱਚ ਜਿੱਤ ਦਿਵਾਈ। 'ਪੋਰਨ ਸਟਾਰ' ਸਟੋਰਮੀ ਡੇਨੀਅਲਜ਼ ਨੂੰ ਗੁਪਤ ਫੰਡਿੰਗ ਦੇ ਮਾਮਲੇ ਵਿੱਚ ਰਿਕਾਰਡ ਨੂੰ ਜਾਅਲੀ ਬਣਾਉਣ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪਹਿਲੀ ਵਾਰ ਚੋਣ ਲੜਨ ਵਾਲੇ ਟਰੰਪ ਨੇ ਨਿਊ ਮੈਕਸੀਕੋ, ਮੋਂਟਾਨਾ ਅਤੇ ਨਿਊਜਰਸੀ ਵਿੱਚ ਪ੍ਰਾਇਮਰੀਜ਼ ਜਿੱਤੀਆਂ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗੈਰਕਾਨੂੰਨੀ ਸਰਹੱਦ ਪਾਰ ਕਰਨ 'ਤੇ ਲੱਗੇਗੀ ਰੋਕ, ਬਾਈਡੇਨ ਨੇ ਆਦੇਸ਼ 'ਤੇ ਕੀਤੇ ਦਸਤਖ਼ਤ

ਬਾਈਡੇਨ ਨੇ ਨਿਊ ਮੈਕਸੀਕੋ, ਸਾਊਥ ਡਕੋਟਾ, ਨਿਊ ਜਰਸੀ, ਮੋਂਟਾਨਾ ਅਤੇ ਵਾਸ਼ਿੰਗਟਨ ਡੀਸੀ ਵਿੱਚ ਡੈਮੋਕਰੇਟਿਕ ਪਾਰਟੀ ਤੋਂ ਪ੍ਰਾਇਮਰੀ ਚੋਣਾਂ ਜਿੱਤੀਆਂ। ਮੰਗਲਵਾਰ ਦੇ ਮੁਕਾਬਲਿਆਂ ਵਿੱਚ ਟਰੰਪ ਅਤੇ ਬਾਈਡੇਨ ਦੋਵਾਂ ਦੇ ਆਸਾਨੀ ਨਾਲ ਜਿੱਤਣ ਦੀ ਉਮੀਦ ਸੀ ਪਰ ਬਹੁਤ ਸਾਰੇ ਅਮਰੀਕੀ ਕਹਿੰਦੇ ਹਨ ਕਿ ਉਹ 2020 ਦੀਆਂ ਚੋਣਾਂ ਨੂੰ ਦੁਹਰਾਉਣਾ ਨਹੀਂ ਚਾਹੁੰਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-34 ਦੋਸ਼ਾਂ 'ਤੇ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਟਰੰਪ ਦੀ ਚੇਤਾਵਨੀ, 'ਜੇਕਰ ਮੈਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ....'

ਰਿਪਬਲਿਕਨ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਵਿੱਚ ਟਰੰਪ ਦੇ ਦਬਦਬੇ ਨੂੰ ਪਹਿਲਾਂ ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਚੁਣੌਤੀ ਦਿੱਤੀ ਸੀ ਪਰ ਬਾਅਦ ਵਿੱਚ ਉਸਨੇ ਮਾਰਚ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਉਮੀਦਵਾਰੀ ਦੀ ਦੌੜ ਤੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ। ਹੇਲੀ ਨੇ ਦੋ ਹਫ਼਼ਤੇ ਪਹਿਲਾਂ ਕਿਹਾ ਸੀ ਕਿ ਉਹ ਨਵੰਬਰ ਵਿੱਚ ਟਰੰਪ ਨੂੰ ਵੋਟ ਦੇਵੇਗੀ। ਹਾਲਾਂਕਿ ਉਹ ਨਿਊ ਮੈਕਸੀਕੋ ਵਿੱਚ ਪ੍ਰਾਇਮਰੀ ਚੋਣ ਦੀ ਦੌੜ ਵਿੱਚ ਸ਼ਾਮਲ ਸੀ ਜਿੱਥੇ ਬਹੁਤ ਸਾਰੇ ਵੋਟਰਾਂ ਨੇ ਹੇਲੀ ਦੇ ਹੱਕ ਵਿੱਚ ਵੋਟਾਂ ਪਾਈਆਂ ਪਰ ਮੰਗਲਵਾਰ ਦੇਰ ਰਾਤ ਤੱਕ ਉਸਦੀ ਵੋਟ ਪ੍ਰਤੀਸ਼ਤਤਾ 10 ਪ੍ਰਤੀਸ਼ਤ ਤੋਂ ਘੱਟ ਸੀ। ਉੱਧਰ ਹਮਾਸ ਨਾਲ ਇਜ਼ਰਾਈਲ ਦੀ ਲੜਾਈ ਨੂੰ ਨਜਿੱਠਣ ਨੂੰ ਲੈਕੇ ਡੈਮੋਕਰੇਟਿਕ ਵੋਟਰਾਂ ਦੇ ਨਾਖੁਸ਼ ਹੋਣ ਕਾਰਨ ਬਾਈਡੇਨ ਨੂੰ ਹਾਲ ਹੀ ਦੇ ਮੁਕਾਬਲਿਆਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਉਹ ਪ੍ਰਾਇਮਰੀ ਚੋਣਾਂ ਜਿੱਤ ਗਏ। ਇਸ ਦੌਰਾਨ ਵੋਟਰਾਂ ਨੇ ਵੀ ਮੰਗਲਵਾਰ ਨੂੰ ਇਨ੍ਹਾਂ ਰਾਜਾਂ ਵਿੱਚ ਸੰਘੀ, ਰਾਜ ਅਤੇ ਸਥਾਨਕ ਦਫਤਰਾਂ ਲਈ ਪ੍ਰਾਇਮਰੀ ਚੋਣਾਂ ਵਿੱਚ ਆਪਣੀ ਵੋਟ ਪਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News