ਵਿਦੇਸ਼ੀ ਮੀਡੀਆ ਦੀਆਂ ਟਿਕੀਆਂ ਰਹੀਆਂ ਭਾਰਤ ਦੀਆਂ ਚੋਣਾਂ ’ਤੇ ਨਜ਼ਰਾਂ, ਜਾਣੋ ਕਿਸ ਨੇ ਕੀ ਕਿਹਾ

Wednesday, Jun 05, 2024 - 10:38 AM (IST)

ਵਿਦੇਸ਼ੀ ਮੀਡੀਆ ਦੀਆਂ ਟਿਕੀਆਂ ਰਹੀਆਂ ਭਾਰਤ ਦੀਆਂ ਚੋਣਾਂ ’ਤੇ ਨਜ਼ਰਾਂ, ਜਾਣੋ ਕਿਸ ਨੇ ਕੀ ਕਿਹਾ

ਜਲੰਧਰ/ਨਵੀਂ ਦਿੱਲੀ– ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ’ਤੇ ਨਾ ਸਿਰਫ ਦੇਸ਼ ਦੇ ਹੀ ਸਗੋਂ ਵਿਦੇਸ਼ੀ ਮੀਡੀਆ ਦੀਆਂ ਨਜ਼ਰਾਂ ਵੀ ਟਿਕੀਆਂ ਹੋਈਆਂ ਹਨ। ਦੇਸ਼ ਦੇ ਹੀ ਨਹੀਂ ਵਿਦੇਸ਼ ਦੇ ਮੀਡੀਆ ਹਾਊਸ ਵੀ ਭਾਰਤ ਦੀਆਂ ਚੋਣਾਂ ਨੂੰ ਕਵਰ ਕਰ ਰਹੇ ਹਨ। ਵਿਦੇਸ਼ੀ ਮੀਡੀਆ ਨੇ ਐੱਨ. ਡੀ. ਏ. ਨੂੰ ਬਹੁਮਤ ਮਿਲਣ ’ਤੇ ਵੱਖ-ਵੱਖ ਟਿੱਪਣੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ- ਚੋਣ ਨਤੀਜਿਆਂ ਤੋਂ ਬਾਅਦ ਬੋਲੇ PM ਮੋਦੀ- 'ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਚ 140 ਕਰੋੜ ਭਾਰਤੀਆਂ ਦੀ ਜਿੱਤ'

ਭਾਜਪਾ ਦੇ ਦਾਅਵੇ ਸਾਬਤ ਹੋਏ ਗਲਤ : ਦਿ ਗਾਰਜੀਅਨ

ਬ੍ਰਿਟਿਸ਼ ਅਖਬਾਰ ਦਿ ਗਾਰਜੀਅਨ ਦੀ ਵੈੱਬਸਾਈਟ ਦੀ ਰਿਪੋਰਟ ਨੇ ਲਿਖਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਅਗਵਾਈ ’ਚ ਹੋ ਰਹੀਆਂ ਇਨ੍ਹਾਂ ਤੀਜੀਆਂ ਚੋਣਾਂ ’ਚ ਜ਼ਬਰਦਸਤ ਜਿੱਤ ਦੇ ਦਾਅਵੇ ਕਰ ਰਹੇ ਸਨ ਪਰ ਇਨ੍ਹਾਂ ਰੁਝਾਨਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਉਹ ਸ਼ਾਨਦਾਰ ਜਿੱਤ ਹਾਸਲ ਨਹੀਂ ਕੀਤੀ ਹੈ, ਜਿਸ ਦੀ ਕਈ ਲੋਕਾਂ ਨੇ ਭਵਿੱਖਬਾਣੀ ਕੀਤੀ ਸੀ।

ਨਿਊਯਾਰਕ ਟਾਈਮਸ ਨੇ ਦੱਸਿਆ ਮੋਦੀ ਨੂੰ ਰੈਫਰੈਂਡਮ

ਨਿਊਯਾਰਕ ਟਾਈਮ ਨੇ ਨਤੀਜਿਆਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ 10 ਸਾਲਾਂ ਦੇ ਕਾਰਜਕਾਲ ’ਤੇ ਰੈਫਰੈਂਡਮ ਦੱਸਿਆ ਹੈ। ਟਾਈਮਸ ਅਨੁਸਾਰ ਕਾਫੀ ਹੱਦ ਤੱਕ ਨਰਿੰਦਰ ਮੋਦੀ ਨੂੰ ਤੀਜੇ ਕਾਰਜਕਾਲ ’ਚ ਕੰਮ ਕਰਨ ਦਾ ਮੌਕਾ ਮਿਲੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਨਵੇਂ ਬਣੇ ਵਿਰੋਧੀ ਧਿਰ ਦੇ ਗੱਠਜੋੜ ਨੇ ਮੋਦੀ ਦੀ ਵੰਡ-ਪਾਊ ਸਿਆਸਤ ਦੇ ਵਿਰੁੱਧ ਵੋਟ ਮੰਗੀ ਸੀ। ਵਿਰੋਧੀ ਧਿਰ ਨੇ ਲੋਕਾਂ ਦੇ ਮਨ ’ਚ ਇਹ ਡਰ ਭਰਿਆ ਸੀ ਕਿ ਜੇ ਭਾਜਪਾ ਸੱਤਾ ’ਚ ਆਈ ਤਾਂ ਸੰਵਿਧਾਨ ਬਦਲ ਦੇਵੇਗੀ। ਨਿਊਯਾਰਕ ਟਾਈਮਸ ਨੇ ਲਿਖਿਆ ਕਿ ਐਗਜ਼ਿਟ ਪੋਲਸ ’ਚ ਭਾਜਪਾ ਦੀ ਵੱਡੀ ਜਿੱਤ ਦਾ ਅਨੁਮਾਨ ਲਗਾਇਆ ਗਿਆ ਸੀ। ਵੱਡੇ ਬਹੁਮਤ ਦੀਆਂ ਖਬਰਾਂ ਨਾਲ ਸੋਮਵਾਰ ਨੂੰ ਭਾਰਤ ਦੇ ਸ਼ੇਅਰ ਮਾਰਕੀਟ ਨੇ ਰਿਕਾਰਡ ਸੈੱਟ ਕੀਤਾ। ਹਾਲਾਂਕਿ ਮੰਗਲਵਾਰ ਸਵੇਰੇ ਕਹਾਨੀ ਬਦਲ ਗਈ। ਜਿਵੇਂ ਹੀ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਐਗਜ਼ਿਟ ਪੋਲਸ ਦੇ ਉਲਟ ਵਿਰੋਧੀ ਧਿਰ ਟੱਕਰ ਦਿੰਦੀ ਦਿਖਾਈ ਦੇਣ ਲੱਗੀ।

ਇਹ ਵੀ ਪੜ੍ਹੋ- ਭਾਜਪਾ ਨੇ ਹਿਮਾਚਲ ਦੀਆਂ ਸਾਰੀਆਂ ਚਾਰ ਸੀਟਾਂ ਜਿੱਤ ਕੇ ਬਣਾਈ ਹੈਟ੍ਰਿਕ , ਕੰਗਨਾ ਰਣੌਤ ਨੇ ਵਿਕਰਮਾਦਿੱਤਿਆ ਨੂੰ ਹਰਾਇਆ

ਕੈਂਪੇਨ ’ਚ ਇਸਲਾਮ ਵਿਰੋਧੀ ਭਾਸ਼ਾ ਦੀ ਵਰਤੋਂ ਕੀਤੀ ਗਈ : ਸੀ. ਐੱਨ. ਐੱਨ.

ਸੀ. ਐੱਨ. ਐੱਨ. ਲਿਖਦਾ ਹੈ ਕਿ ਭਾਰਤ ਦੇ ਸਭ ਤੋਂ ਮਸ਼ਹੂਰ ਪਰ ਵਿਵਾਦਗ੍ਰਸਤ ਨੇਤਾ ਨੂੰ ਤੀਜੀ ਟਰਮ ਦਾ ਇੰਤਜ਼ਾਰ ਹੈ। ਪੀ. ਐੱਮ. ਮੋਦੀ ਨੇ ਦੁਨੀਆ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ’ਚ ਲਗਾਤਾਰ ਤੀਜੀ ਵਾਰ ਚੋਣ ਜਿੱਤਣ ਲਈ ਕੈਂਪੇਨ ’ਚ ਇਸਲਾਮ ਵਿਰੋਧੀ ਭਾਸ਼ਾ ਦੀ ਵਰਤੋਂ ਕੀਤੀ।

ਬੇਰੋਜ਼ਗਾਰੀ ਅਤੇ ਮਹਿੰਗਾਈ ਦੇ ਮੁੱਦੇ ਨੂੰ ਲੁਕਾ ਨਹੀਂ ਸਕਦੇ : ਅਲਜਜ਼ੀਰਾ

ਅਲਜਜ਼ੀਰਾ ਨੇ ਲਿਖਿਆ ਕਿ ਪੀ. ਐੱਮ. ਮੋਦੀ ਦੀ ਭਾਜਪਾ ਅਤੇ ਐੱਨ. ਡੀ. ਏ. ਗੱਠਜੋੜ ਸਾਰੀਆਂ ਪਾਰਟੀਆਂ ਤੋਂ ਅੱਗੇ ਹੈ। ਚੁਣੌਤੀ ਦੇਣ ਲਈ ਬਣਾਏ ਗਏ ਗੱਠਜੋੜ ਇੰਡੀਆ ਅਲਾਇੰਸ ਨੇ ਉਨ੍ਹਾਂ ਨੂੰ ਸਖਤ ਟੱਕਰ ਦਿੱਤੀ ਹੈ। ਕਾਂਗਰਸ ਨੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਨਤੀਜਿਆਂ ’ਚ ਸਖਤ ਸੰਦੇਸ਼ ਲੁਕਿਆ ਹੈ ਕਿ ਮੋਦੀ ਫਿਰ ਤੋਂ ਸੱਤਾ ’ਚ ਆਉਣ ਤੋਂ ਬਾਅਦ ਆਪਣੀ ਜਿੰਨੀ ਮਰਜ਼ੀ ਪਿੱਠ ਥਾਪੜ ਲੈਣ ਪਰ ਉਹ ਬੇਰੋਜ਼ਗਾਰੀ ਅਤੇ ਮਹਿੰਗਾਈ ਦੇ ਮੁੱਦੇ ਨੂੰ ਲੁਕਾ ਨਹੀਂ ਸਕਦੇ। ਮੋਦੀ ਨੂੰ ਲੋੜ ਹੈ ਕਿ ਉਹ ਇਨ੍ਹਾਂ ਮੁੱਦਿਆਂ ’ਤੇ ਕੁਝ ਕਰਨ, ਅਜੇ ਤੱਕ ਉਨ੍ਹਾਂ ਨੇ ਪੁਰਾਣੀਆਂ ਸਰਕਾਰਾਂ ’ਤੇ ਦੋਸ਼ ਮੜ੍ਹਿਆ ਹੈ। ਲੋਕ ਉਨ੍ਹਾਂ ਤੋਂ ਜਵਾਬ ਮੰਗ ਰਹੇ ਹਨ।

ਇਹ ਵੀ ਪੜ੍ਹੋ- ਵਾਰਾਣਸੀ 'ਚ PM ਮੋਦੀ ਤੀਜੀ ਵਾਰ ਬਣੇ ਸੰਸਦ ਮੈਂਬਰ, 1.52 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ

ਪਾਕਿਸਤਾਨੀ ਅਖਬਾਰ ਡਾਨ ’ਚ ਛਲਕਿਆ ਮੁਸਲਮਾਨਾਂ ਲਈ ਦਰਦ

ਪਾਕਿਸਤਾਨੀ ਅਖਬਾਰ ਡਾਨ ’ਚ ਜਾਵੇਦ ਨਕਵੀ ਨੇ ਲਿਖਿਆ ਕਿ ਚੋਣ ਨਤੀਜੇ ਇਹ ਤੈਅ ਕਰਨਗੇ ਕਿ ਭਾਰਤ ਦਾ ਲੋਕਤੰਤਰ ’ਚ ਕਿੰਨਾ ਯਕੀਨ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਚੋਣ ਪ੍ਰਚਾਰ ਦੌਰਾਨ ਪੀ. ਐੱਮ. ਮੋਦੀ ਨੇ ਮੁਸਲਮਾਨਾਂ ’ਤੇ ਕਈ ਵਾਰ ਹਮਲਾ ਕੀਤਾ। ਉਨ੍ਹਾਂ ਨੇ ਮੁਸਲਮਾਨਾਂ ਨੂੰ ਘੁਸਪੈਠੀਆ ਦੱਸਿਆ ਅਤੇ 80 ਫੀਸਦੀ ਹਿੰਦੂਆਂ ਨੂੰ ਡੈਮੋਗ੍ਰਾਫਿਕ ਡਰ ਦਿਖਾਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁਸਲਮਾਨਾਂ ਦੀ ਨਜ਼ਰ ਹਿੰਦੂ ਔਰਤਾਂ ਦੇ ਮੰਗਲਸੂਤਰ ਅਤੇ ਹਿੰਦੂਆਂ ਦੇ ਰੋਜ਼ਗਾਰ ’ਤੇ ਹੈ। ਉਨ੍ਹਾਂ ਨੇ ਕਾਂਗਰਸ ਦੇ ਮੈਨੀਫੈਸਟੋ ਨੂੰ ਮੁਸਲਿਮ ਲੀਗ ਦਾ ਦਸਤਾਵੇਜ਼ ਦੱਸਿਆ।

ਇਹ ਵੀ ਪੜ੍ਹੋ- ਚੋਣ ਨਤੀਜਿਆਂ ਤੋਂ ਪਹਿਲਾਂ ECI ਦੀ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨਰ ਬੋਲੇ- ਇਤਿਹਾਸਕ ਰਹੀਆਂ ਭਾਰਤ ਦੀਆਂ ਚੋਣਾਂ

ਭਾਜਪਾ ਚੋਣ ਜਿੱਤਣ ਲਈ ਮੋਦੀ ਬ੍ਰਾਂਡ ’ਤੇ ਨਿਰਭਰ ਰਹਿੰਦੀ ਹੈ : ਫ੍ਰਾਂਸ 24

ਫ੍ਰਾਂਸ 24 ਨੇ ਲਿਖਿਆ ਕਿ 10 ਸਾਲ ਦੀ ਸੱਤਾ ’ਚ ਨਰਿੰਦਰ ਮੋਦੀ ਨੇ ਭਾਰਤ ਦੀ ਸਿਆਸਤ ਦੇ ਦ੍ਰਿਸ਼ ਨੂੰ ਹੀ ਬਦਲ ਦਿੱਤਾ ਸੀ। ਉਨ੍ਹਾਂ ਦੀ ਪਾਪੂਲੈਰਿਟੀ ਨੇ ਉਨ੍ਹਾਂ ਦੀ ਪਾਰਟੀ ਨੂੰ ਪਿੱਛੇ ਛੱਡ ਦਿੱਤਾ। ਮੋਦੀ ਨੇ ਸੰਸਦੀ ਚੋਣਾਂ ਨੂੰ ਰਾਸ਼ਟਰਪਤੀ ਚੋਣਾਂ ਵਰਗਾ ਬਣਾ ਦਿੱਤਾ। ਨਤੀਜਾ ਇਹ ਰਿਹਾ ਕਿ ਭਾਜਪਾ ਚੋਣ ਜਿੱਤਣ ਲਈ ਮੋਦੀ ਬ੍ਰਾਂਡ ’ਤੇ ਨਿਰਭਰ ਰਹਿੰਦੀ ਹੈ। ਬੀ. ਬੀ. ਸੀ. ਨੇ ਲਿਖਿਆ ਕਿ ਨਤੀਜੇ ਤੈਅ ਕਰਨਗੇ ਕਿ ਨਰਿੰਦਰ ਮੋਦੀ ਨੂੰ ਤੀਜਾ ਕਾਰਜਕਾਲ ਮਿਲੇਗਾ ਜਾਂ ਨਹੀਂ। ਉਹ ਲਗਾਤਾਰ ਸਭ ਤੋਂ ਵੱਧ ਸਮੇਂ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਵਾਲੇ ਜਵਾਹਰਲਾਲ ਨਹਿਰੂ ਦੇ ਰਿਕਾਰਡ ਨੂੰ ਤੋੜ ਸਕਣਗੇ ਜਾਂ ਨਹੀਂ।


author

Tanu

Content Editor

Related News