ਰੂਸੀ ਦਖਲ ਦੀ ਸ਼ੰਕਾ ਕਾਰਨ ਪੁਲਸ ਨੇ ਯੂਰਪੀਅਨ ਸੰਸਦ ਦੀ ਲਈ ਤਲਾਸ਼ੀ : ਸਰਕਾਰੀ ਵਕੀਲ
Thursday, May 30, 2024 - 12:10 PM (IST)
ਬ੍ਰੱਸਲਜ਼ (ਏ. ਪੀ.) : ਬੈਲਜੀਅਮ ਦੇ ਸੰਘੀ ਵਕੀਲ ਦੇ ਦਫ਼ਤਰ ਨੇ ਬੁੱਧਵਾਰ ਨੂੰ ਕਿਹਾ ਕਿ ਪੁਲਸ ਨੇ ਰੂਸੀ ਦਖਲ ਦੇ ਸ਼ੱਕ ਕਾਰਨ ਬ੍ਰੱਸਲਜ਼ ਦੇ ਸੰਸਦ ਭਵਨ ’ਚ ਯੂਰਪੀ ਸੰਸਦ ਦੇ ਇਕ ਕਰਮਚਾਰੀ ਦੇ ਘਰ ਅਤੇ ਉਸ ਦੇ ਦਫ਼ਤਰ ਦੀ ਤਲਾਸ਼ੀ ਲਈ। ਸਰਕਾਰੀ ਵਕੀਲਾਂ ਨੇ ਇਕ ਬਿਆਨ ਵਿਚ ਕਿਹਾ ਕਿ ਸਟ੍ਰਾਸਬਰਗ ’ਚ ਇਕ ਸ਼ੱਕੀ ਦੇ ਦਫ਼ਤਰ ਦੀ ਵੀ ਯੂਰਪੀਅਨ ਯੂਨੀਅਨ ਦੀ ਨਿਆਇਕ ਸਹਿਯੋਗ ਏਜੰਸੀ ਯੂਰੋਜਸਟ ਅਤੇ ਫਰਾਂਸੀਸੀ ਨਿਆਇਕ ਅਧਿਕਾਰੀਆਂ ਦੇ ਸਹਿਯੋਗ ਨਾਲ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ - ਨਿਊਯਾਰਕ 'ਚ ਰਹਿਣਾ ਹੋਇਆ ਔਖਾ, ਹੋਟਲਾਂ ਦੀਆਂ ਨਵੀਆਂ ਨੀਤੀਆਂ ਨੇ ਲੋਕਾਂ ਦਾ ਕੱਢਿਆ ਤ੍ਰਾਹ
ਯੂਰਪੀਅਨ ਯੂਨੀਅਨ ਦੀ ਸੰਸਦ ਦਾ ਮੁੱਖ ਦਫ਼ਤਰ ਸਟ੍ਰਾਸਬਰਗ ’ਚ ਸਥਿਤ ਹੈ। ਇਹ ਤਲਾਸ਼ੀ 6 ਤੋਂ 9 ਜੂਨ ਨੂੰ ਯੂਰਪੀ ਸੰਸਦ ਦੀਆਂ ਚੋਣਾਂ ਲਈ ਯੂਰਪ ਵਿਚ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਹੋਈ ਹੈ। ਇਸ ਦੀ ਜਾਂਚ ਦਾ ਐਲਾਨ ਪਿਛਲੇ ਮਹੀਨੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਡੀ ਕਰੂ ਨੇ ਕੀਤੀ ਸੀ।
ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8