ਰੂਸੀ ਮੀਡੀਆ ਦਾ ਦਾਅਵਾ, ਅਗਲੇ ਮਹੀਨੇ ਰੂਸ ਦਾ ਦੌਰਾ ਕਰਨਗੇ PM ਮੋਦੀ
Tuesday, Jun 25, 2024 - 06:49 PM (IST)
ਨਵੀਂ ਦਿੱਲੀ/ਮਾਸਕੋ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਰੂਸ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਰੂਸੀ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੀ.ਐੱਮ. ਮੋਦੀ ਸ਼ਾਇਦ ਜੁਲਾਈ ਦੇ ਸ਼ੁਰੂ 'ਚ ਮਾਸਕੋ ਜਾਣਗੇ ਜਿੱਥੇ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਮੀਡੀਆ ਰਿਪੋਰਟ ਕ੍ਰੇਮਲਿਨ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਰੂਸੀ ਰਾਸ਼ਟਰਪਤੀ ਪੁਤਿਨ ਦੇ ਵਿਦੇਸ਼ ਨੀਤੀ ਸਹਿਯੋਗੀ ਯੂਰੀ ਉਸ਼ਾਕੋਵ ਦੇ ਹਵਾਲਾ ਤੋਂ ਕਿਹਾ ਗਿਆ ਹੈ ਕਿ ਯਕੀਨੀ ਤਾਰੀਖ਼ਾਂ ਅਜੇ ਜਨਤਕ ਨਹੀਂ ਕੀਤੀਆਂ ਗਈਆਂ ਹਨ। ਦੋਵੇਂ ਧਿਰਾਂ ਸਾਂਝੇ ਤੌਰ 'ਤੇ ਇਨ੍ਹਾਂ ਦਾ ਐਲਾਨ ਕਰਨਗੀਆਂ। ਰੂਸੀ ਸਮਾਚਾਰ ਏਜੰਸੀ ਇਤਰਾਤਾਸ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਇਹ 2 ਦਿਨਾਂ ਦਾ ਦੌਰਾ ਹੋਵੇਗਾ। ਪੀ.ਐੱਮ. ਮੋਦੀ ਦੀ ਮਾਸਕੋ ਯਾਤਰਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਇਕੱਲੀ ਰਾਜ ਫੇਰੀ ਹੈ। ਦੋਵੇਂ ਨੇਤਾ ਇਸ ਸਾਲ ਦੇ ਅੰਤ 'ਚ ਰੂਸ ਦੇ ਕਜ਼ਾਨ 'ਚ ਹੋਣ ਵਾਲੇ ਬ੍ਰਿਕਸ ਸੰਮੇਲਨ 'ਚ ਵੀ ਸ਼ਾਮਲ ਹੋਣਗੇ।
ਪੁਤਿਨ ਨੇ ਭਾਰਤ ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਸਫ਼ਲਤਾ 'ਤੇ ਵਧਾਈ ਦੇਣ ਲਈ ਇਸ ਮਹੀਨੇ ਦੀ ਸ਼ੁਰੂਆਤ 'ਚ ਪੀ.ਐੱਮ. ਮੋਦੀ ਨੂੰ ਫ਼ੋਨ ਕੀਤਾ ਸੀ। ਨਰਿੰਦਰ ਮੋਦੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਪੁਤਿਨ ਨੂੰ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਜਿੱਤਣ ਤੋਂ ਬਾਅਦ ਵੀ ਵਧਾਈ ਦਿੱਤੀ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਭਾਰਤ ਨੇ ਸਵਿਟਜ਼ਰਲੈਂਡ 'ਚ ਯੂਕ੍ਰੇਨ ਸਿਖਰ ਸੰਮੇਲਨ 'ਚ ਵਲੋਦਿਮੀਰ ਜ਼ੇਲੇਂਸਕੀ ਦੇ ਸ਼ਾਂਤੀ ਸੂਤਰ ਦੇ ਸੰਬੰਧ 'ਚ ਜਾਰੀ ਕੀਤੇ ਗਏ ਦਸਤਾਵੇਜ਼ ਤੋਂ ਖ਼ੁਦ ਨੂੰ ਵੱਖ ਕਰ ਲਿਆ ਸੀ, ਜਿਸ ਨੂੰ ਰੂਸ ਨੇ ਖਾਰਜ ਕਰ ਦਿੱਤਾ ਸੀ। ਭਾਰਤ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਿਰਫ਼ ਦੋਹਾਂ ਪੱਖਾਂ ਨੂੰ ਸਵੀਕਾਰਯੋਗ ਹੱਲ ਹੀ ਯੂਕ੍ਰੇਨ 'ਚ ਸਥਾਈ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਹ ਯਾਤਰਾ ਉਸ ਸਮੇਂ ਹੋ ਰਹੀ ਹੈ ਜਦੋਂ ਰੂਸ ਨੇ ਭਾਰਤ ਨਾਲ ਰਸਦ ਸਾਂਝੇਦਾਰੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੋਵੇਂ ਧਿਰਾਂ ਪਿਛਲੇ ਕੁਝ ਸਾਲਾਂ ਤੋਂ ਸੰਯੁਕਤ ਫੌਜੀ ਤਾਇਨਾਤੀ ਲਈ ਗੱਲਬਾਤ ਕਰ ਰਹੀਆਂ ਹਨ, ਜੋ ਕਿ ਜ਼ਰੂਰੀ ਤੌਰ 'ਤੇ ਇਕ ਪਰਸਪਰ ਲੌਜਿਸਟਿਕ ਐਕਸਚੇਂਜ (RELOS) ਸੌਦਾ ਹੈ। ਇਹ ਸਮਝੌਤਾ ਰੂਸ ਅਤੇ ਭਾਰਤ ਦੇ ਫੌਜੀ ਢਾਂਚੇ, ਜੰਗੀ ਜਹਾਜ਼ਾਂ ਅਤੇ ਫੌਜੀ ਜਹਾਜ਼ਾਂ ਦੇ ਆਪਸੀ ਰਵਾਨਗੀ ਦੀ ਪ੍ਰਕਿਰਿਆ 'ਤੇ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e