ਖੇਡ ਦੇ ਲੀਜੈਂਡ ਹੋ ਤੁਸੀਂ, ਲੁਕਾ ਮੋਡਰਿਚ ਨੇ ਕੀਤੀ ਸੁਨੀਲ ਛੇਤਰੀ ਦੀ ਤਾਰੀਫ਼
06/07/2024 2:13:05 PM
![](https://static.jagbani.com/multimedia/2024_6image_14_12_56340727345.jpg)
ਕੋਲਕਾਤਾ— ਕ੍ਰੋਏਸ਼ੀਆ ਦੇ ਕਪਤਾਨ ਅਤੇ ਰੀਆਲ ਮੈਡ੍ਰਿਡ ਦੇ ਸੁਪਰਸਟਾਰ ਲੁਕਾ ਮੋਡਰਿਚ ਨੇ ਭਾਰਤੀ ਕਪਤਾਨ ਸੁਨੀਲ ਛੇਤਰੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਫੁੱਟਬਾਲ ਦਾ ਮਹਾਨ ਖਿਡਾਰੀ ਦੱਸਿਆ ਹੈ। ਉਨ੍ਹਾਂ ਨੇ ਭਾਰਤੀ ਟੀਮ ਨੂੰ ਛੇਤਰੀ ਦੇ ਆਖਰੀ ਅੰਤਰਰਾਸ਼ਟਰੀ ਮੈਚ ਨੂੰ ਯਾਦਗਾਰ ਬਣਾਉਣ ਦੀ ਵੀ ਅਪੀਲ ਕੀਤੀ।
ਛੇਤਰੀ ਨੇ ਕੁਵੈਤ ਦੇ ਖਿਲਾਫ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਨਾਲ ਅੰਤਰਰਾਸ਼ਟਰੀ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ। ਭਾਰਤੀ ਟੀਮ ਦੇ ਕੋਚ ਇਗੋਰ ਸਿਟਮਕ ਨੇ ਮੋਡਰਿਚ ਦਾ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ, 'ਹੈਲੋ ਸੁਨੀਲ। ਮੈਂ ਬੱਸ ਤੁਹਾਨੂੰ ਹੈਲੋ ਕਹਿਣਾ ਚਾਹੁੰਦਾ ਹਾਂ ਅਤੇ ਤੁਹਾਡੇ ਆਖਰੀ ਅੰਤਰਰਾਸ਼ਟਰੀ ਮੈਚ ਲਈ ਤੁਹਾਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ।
ਸਾਲ 2018 'ਚ ਬਲੋਨ ਡਿਓਰ ਜਿੱਤਣ ਵਾਲੇ ਮੋਡਰਿਚ ਨੇ ਕਿਹਾ, 'ਤੁਸੀਂ ਖੇਡ ਦੇ ਮਹਾਨ ਖਿਡਾਰੀ ਹੋ। ਅਜਿਹੇ ਕਰੀਅਰ ਲਈ ਵਧਾਈ। ਉਮੀਦ ਹੈ ਕਿ ਤੁਹਾਡੇ ਸਾਥੀ ਇਸ ਆਖਰੀ ਮੈਚ ਨੂੰ ਖਾਸ ਅਤੇ ਯਾਦਗਾਰ ਬਣਾਉਣਗੇ। ਉਨ੍ਹਾਂ ਨੇ ਕਿਹਾ, 'ਟੀਮ ਨੂੰ ਸ਼ੁਭਕਾਮਨਾਵਾਂ ਅਤੇ ਆਪਣੇ ਕਪਤਾਨ ਲਈ ਮੈਚ ਜਿੱਤੋ। ਕਰੋਸ਼ੀਆ ਤੋਂ ਸ਼ੁਭਕਾਮਨਾਵਾਂ। ਸਿਟਮਕ ਨੇ ਮੋਡਰਿਚ ਨੇ ਇਸ ਸੰਦੇਸ਼ ਦੇ ਲਈ ਧੰਨਵਾਦ ਕੀਤਾ।
Related News
'ਇਕ ਯੁੱਗ ਦਾ ਅੰਤ' ਸੁਨੀਲ ਛੇਤਰੀ ਦੇ ਇੰਟਰਨੈਸ਼ਨਲ ਫੁੱਟਬਾਲ ਤੋਂ ਸੰਨਿਆਸ 'ਤੇ ਭਾਵੁਕ ਹੋਏ ਅਰਜੁਨ-ਅਭਿਸੇਕ ਸਣੇ ਇਹ ਸਿਤਾਰ
!['ਇਕ ਯੁੱਗ ਦਾ ਅੰਤ' ਸੁਨੀਲ ਛੇਤਰੀ ਦੇ ਇੰਟਰਨੈਸ਼ਨਲ ਫੁੱਟਬਾਲ ਤੋਂ ਸੰਨਿਆਸ 'ਤੇ ਭਾਵੁਕ ਹੋਏ ਅਰਜੁਨ-ਅਭਿਸੇਕ ਸਣੇ ਇਹ ਸਿਤਾਰ](https://img.punjabkesari.in/multimedia/110/0/0X0/0/static.jagbani.com/2024_6image_15_46_42594621986-ll.jpg)