ਯੂਕ੍ਰੇਨ ਦੇ ਹਮਲੇ ''ਚ ਮਾਰੇ ਗਏ 2 ਦਰਜਨ ਤੋਂ ਵੱਧ ਲੋਕ, ਰੂਸ ਨੇ ਜਵਾਬੀ ਕਾਰਵਾਈ ''ਚ ਕੀਤੇ ਡਰੋਨ ਹਮਲੇ
Tuesday, Jan 02, 2024 - 11:22 AM (IST)
ਕੀਵ (ਭਾਸ਼ਾ)- ਰੂਸ ਨੇ ਨਵੇਂ ਸਾਲ ਦੇ ਸ਼ੁਰੂਆਤੀ ਘੰਟਿਆਂ ਵਿਚ ਯੂਕ੍ਰੇਨ 'ਤੇ ਰਿਕਾਰਡ ਸੰਖਿਆ ਵਿਚ 90 ਡਰੋਨ ਹਮਲੇ ਕੀਤੇ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੇ ਗੁਆਂਢੀ 'ਤੇ ਹਮਲੇ ਤੇਜ਼ ਕਰੇਗਾ। ਪੁਤਿਨ ਨੇ ਨਵੇਂ ਸਾਲ ਦੇ ਪਹਿਲੇ ਦਿਨ ਇਕ ਫ਼ੌਜੀ ਹਸਪਤਾਲ ਦਾ ਦੌਰਾ ਕੀਤਾ ਅਤੇ ਕਿਹਾ ਕਿ ਰੂਸ ਦੇ ਸਰਹੱਦੀ ਸ਼ਹਿਰ ਬੇਲਗੋਰੋਦ 'ਤੇ ਗੋਲਾਬਾਰੀ ਦੇ ਬਾਅਦ ਯੂਕ੍ਰੇਨ 'ਤੇ ਹਮਲੇ ਤੇਜ਼ ਕੀਤੇ ਜਾਣਗੇ।
ਇਹ ਵੀ ਪੜ੍ਹੋ: ਜਾਪਾਨ 'ਚ ਭੂਚਾਲ ਨਾਲ ਤਬਾਹੀ, 7 ਘੰਟਿਆਂ 'ਚ ਲੱਗੇ 60 ਝਟਕੇ, ਹੁਣ ਤੱਕ 13 ਲੋਕਾਂ ਦੀ ਮੌਤ
ਬੇਲਗੋਰੋਦ 'ਤੇ ਯੂਕ੍ਰੇਨ ਦੇ ਹਮਲੇ ਵਿਚ 2 ਦਰਜਨ ਤੋਂ ਵੱਧ ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ। ਪੁਤਿਨ ਨੇ ਕਿਹਾ ਕਿ ਉਹ ਸਾਨੂੰ ਡਰਾਉਣਾ ਚਾਹੁੰਦੇ ਹਨ ਅਤੇ ਸਾਡੇ ਦੇਸ਼ ਵਿਚ ਅਨਿਸ਼ਚਿਤਤਾ ਪੈਦਾ ਕਰਨਾ ਚਾਹੁੰਦੇ ਹਨ। ਅਸੀਂ ਹਮਲੇ ਤੇਜ਼ ਕਰਾਂਗੇ। ਸਾਡੇ ਲੋਕਾਂ ਖ਼ਿਲਾਫ਼ ਇਕ ਵੀ ਅਪਰਾਧ ਨੂੰ ਬਿਨਾਂ ਸਜ਼ਾ ਦੇ ਨਹੀਂ ਛੱਡਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।