ਭਿਆਨਕ ਹਾਦਸੇ 'ਚ 2 ਭਰਾਵਾਂ ਦੀ ਮੌਤ, ਘਰ ਵਾਲੇ ਰੋ-ਰੋ ਹੋਏ ਹਾਲੋਂ-ਬੇਹਾਲ

Wednesday, Nov 06, 2024 - 04:27 PM (IST)

ਭਿਆਨਕ ਹਾਦਸੇ 'ਚ 2 ਭਰਾਵਾਂ ਦੀ ਮੌਤ, ਘਰ ਵਾਲੇ ਰੋ-ਰੋ ਹੋਏ ਹਾਲੋਂ-ਬੇਹਾਲ

ਫਾਜ਼ਿਲਕਾ : ਫਾਜ਼ਿਲਕਾ 'ਚ ਭਿਆਨਕ ਹਾਦਸੇ ਦੌਰਾਨ 2 ਭਰਾਵਾਂ ਦੀ ਜਾਨ ਚਲੀ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਦੋਵੇਂ ਭਰਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਖੇਤਾਂ 'ਚੋਂ ਘਰ ਵਾਪਸ ਪਰਤ ਰਹੇ ਸਨ। ਦੋਹਾਂ ਮ੍ਰਿਤਕਾਂ ਦੀ ਪਛਾਣ ਰਾਜੇਸ਼ ਕੁਮਾਰ (33) ਅਤੇ ਵਰਿੰਦਰ ਕੁਮਾਰ (23) ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬੀਓ ਅਜੇ ਰਹਿਣਾ ਪਵੇਗਾ ਸਾਵਧਾਨ! ਖ਼ੁਦ ਦਾ ਤੇ ਆਪਣਿਆਂ ਦਾ ਰੱਖੋ ਧਿਆਨ

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰਾਜੇਸ਼ ਕੁਮਾਰ ਦੇ ਭਰਾ ਸੁਧੀਰ ਕੁਮਾਰ ਅਤੇ ਪਿੰਡ ਖੋਇਆਵਾਲੀ ਢਾਬ ਦੇ ਸਰਪੰਚ ਨੀਰਜ ਕੁਮਾਰ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ 1 ਨਵੰਬਰ ਦੀ ਸ਼ਾਮ ਨੂੰ ਰਾਜੇਸ਼ ਅਤੇ ਵਰਿੰਦਰ ਖੇਤ ਤੋਂ ਮੋਟਰਸਾਈਕਲ 'ਤੇ ਘਰ ਵਾਪਸ ਪਰਤ ਰਹੇ ਸਨ। ਇਸ ਦੌਰਾਨ ਪਿੰਡ ਸ਼ਤੀਰਵਾਲਾਂ ਦੇ ਨਜ਼ਦੀਕ ਸੇਮਨਾਲੇ ਕੋਲ ਦੋਹਾਂ ਨਾਲ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ : ਪੀਕ ਸੀਜ਼ਨ 'ਤੇ ਇਹ ਬੀਮਾਰੀ! ਪੁਲਸ ਕਰ ਰਹੀ ਮਰੀਜ਼ਾਂ ਦੀ ਮਦਦ

ਉਨ੍ਹਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਦੋਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ। ਇੱਥੇ ਇਲਾਜ ਦੌਰਾਨ ਦੋਹਾਂ ਦੀ ਮੌਤ ਹੋ ਗਈ। ਦੋਹਾਂ ਦੀਆਂ ਲਾਸ਼ਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ। ਫਿਲਹਾਲ ਪੁਲਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Babita

Content Editor

Related News