ਲੁਧਿਆਣਾ 'ਚ ਫ਼ਾਇਰਿੰਗ! ਦਹਿਲ ਗਏ ਲੋਕ
Monday, Nov 04, 2024 - 11:25 AM (IST)
ਲੁਧਿਆਣਾ (ਰਾਜ/ਗਣੇਸ਼): ਲੁਧਿਆਣਾ 'ਚ ਦੀਵਾਲੀ ਦੀਆਂ ਲੜੀਆਂ ਚੋਰੀ ਕਰ ਰਹੇ ਚੋਰ ਨੇ ਰੋਕਣ ਵਾਲੇ ਵਿਅਕਤੀ ਦੇ ਗੋਲ਼ੀ ਮਾਰ ਦਿੱਤੀ। ਜਦੋਂ ਪੀੜਤ ਨੇ ਰੌਲ਼ਾ ਪਾਇਆ ਤਾਂ ਚੋਰ ਮੌਕਾ ਵੇਖ ਕੇ ਫ਼ਰਾਰ ਹੋ ਗਿਆ। ਗੋਲ਼ੀ ਲੱਗਣ ਵਾਲੇ ਵਿਅਕਤੀ ਨੂੰ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਮਸ਼ਹੂਰ ਡੇਰੇ ਨੇੜੇ ਮਚੇ ਭਾਂਬੜ! ਅੱਧੀ ਰਾਤ ਨੂੰ ਪੈ ਗਈਆਂ ਭਾਜੜਾਂ
ਜਾਣਕਾਰੀ ਮੁਤਾਬਕ ਤਾਜਪੁਰ ਰੋਡ 'ਤੇ ਇਕ ਚੋਰੀ ਘਰਾਂ ਦੇ ਬਾਹਰ ਲੱਗੀਆਂ ਬਿਜਲੀ ਵਾਲੀਆਂ ਲੜੀਆਂ ਚੋਰੀ ਕਰਨ ਲਈ ਆਇਆ ਸੀ। ਜਦੋਂ ਇਕ ਨੌਜਵਾਨ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੋਰ ਨੇ ਉਸ ਦੇ ਗੋਲ਼ੀ ਮਾਰ ਦਿੱਤੀ। ਜਦੋਂ ਪੀੜਤ ਨੌਜਵਾਨ ਨੇ ਰੌਲ਼ਾ ਪਾਇਆ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਨੌਜਵਾਨ ਦੇ ਢਿੱਡ ਵਿਚ ਗੋਲ਼ੀ ਲੱਗੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਸੂਚਨਾ ਮਗਰੋਂ ਥਾਣਾ ਨੰਬਰ 7 ਦੀ ਪੁਲਸ ਮੌਕੇ 'ਤੇ ਪਹੁੰਚੀ। ਮੁਲਜ਼ਮ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਿਆ ਹੈ। ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਦੀਵਾਲੀ ਮੌਕੇ ਲਿਆ ਗਿਆ ਅਹਿਮ ਫ਼ੈਸਲਾ
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਨੌਜਵਾਨ 3-4 ਦਿਨਾਂ ਤੋਂ ਲਗਾਤਾਰ ਲੜੀਆਂ ਚੋਰੀ ਕਰ ਰਿਹਾ ਸੀ। ਇਸ ਦੀ ਸੀ.ਸੀ.ਟੀ.ਵੀ. ਵੀਡੀਓ ਆਈ ਹੈ ਤਾਂ ਅੱਜ ਉਨ੍ਹਾਂ ਨੇ ਇਸ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਸਵੇਰੇ ਤਕਰੀਬਨ 5 ਵਜੇ ਦੇ ਕਰੀਬ ਜਦੋਂ ਇਕ ਨੌਜਵਾਨ ਉਸ ਨੂੰ ਫੜਨ ਲਈ ਆਇਆ ਤਾਂ ਉਸ ਨੌਜਵਾਨ ਨੇ ਤਾਬੜ ਤੋੜ ਦੋ ਗੋਲ਼ੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਨੌਜਵਾਨ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਲੋਕਾਂ ਨੇ ਮੰਗ ਕੀਤੀ ਕਿ ਉਸ ਚੋਰ ਨੂੰ ਜਲਦ ਤੋਂ ਜਲਦ ਫੜਿਆ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8