ਕੈਨੇਡਾ ''ਚ ਹਿੰਦੂ ਮੰਦਰਾਂ ''ਤੇ ਹੋਏ ਹਮਲੇ ਦੇ ਵਿਰੋਧ ''ਚ ਫੂਕਿਆ ਗਿਆ ਕੈਨੇਡਾ ਸਰਕਾਰ ਦਾ ਝੰਡਾ
Tuesday, Nov 05, 2024 - 09:12 PM (IST)
ਲੁਧਿਆਣਾ (ਗਣੇਸ਼) - ਭਾਰਤ-ਕੈਨੇਡਾ ਵਿਚਾਲੇ ਵਧਦੇ ਤਣਾਅ ਦੇ ਚੱਲਦਿਆਂ ਕੈਨੇਡਾ 'ਚ ਖਾਲਿਸਤਾਨੀਆਂ ਵਲੋਂ ਹਿੰਦੂ ਮੰਦਰਾਂ 'ਤੇ ਕੀਤੇ ਗਏ ਹਮਲੇ ਦੀ ਸ਼੍ਰੀ ਹਿੰਦੂ ਤਖਤ ਸੰਗਠਨ ਵਲੋਂ ਸਖਤ ਨਿੰਦਾ ਕੀਤੀ ਗਈ ਹੈ।
ਸ਼੍ਰੀ ਹਿੰਦੂ ਤਖਤ ਵੱਲੋਂ ਕੈਨੇਡਾ ਵਿਚ ਹਿੰਦੂ ਮੰਦਰਾਂ 'ਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਚੰਡੀਗੜ੍ਹ ਰੋਡ, ਲੁਧਿਆਣਾ 'ਤੇ ਕੈਨੇਡਾ ਸਰਕਾਰ ਦਾ ਝੰਡਾ ਫੂਕਿਆ ਗਿਆ। ਇਸ ਮੌਕੇ ਸ਼੍ਰੀ ਹਿੰਦੂ ਤਖਤ ਦੇ ਜ਼ਿਲ੍ਹਾ ਮੁੱਖ ਪ੍ਰਚਾਰਕ ਸ਼ਿਵਮ ਕੁਮਾਰ ਨੇ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ 'ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ 'ਚ ਕਿਸੇ ਹਿੰਦੂ ਪਰਿਵਾਰ ਜਾਂ ਮੰਦਰ 'ਤੇ ਹਮਲਾ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਕੈਨੇਡੀਅਨ ਸਰਕਾਰ ਖਾਲਿਸਤਾਨੀਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਜਿਸ ਕਾਰਨ ਵੱਖਵਾਦੀ ਹਿੰਦੂ ਮੰਦਰਾਂ 'ਤੇ ਹਮਲੇ ਕਰ ਰਹੇ ਹਨ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਾਂ।