ਰੂਸ ਤੋਂ ਭਾਰਤ ਦੇ ਖਿਲਾਫ ਪਹਾੜਾਂ ’ਚ ਜੰਗ ਦਾ ਤਰੀਕਾ ਸਿੱਖੇਗਾ ਚੀਨ, ਭੇਜੇ ਫੌਜੀ
Friday, Apr 02, 2021 - 03:48 PM (IST)
ਪੇਈਚਿੰਗ/ਮਾਸਕੋ (ਇੰਟ.)- ਪੂਰਬੀ ਲੱਦਾਖ ’ਚ ਭਾਰਤ ਨਾਲ ਤਣਾਅ ਵਿਚਾਲੇ ਚੀਨ ਆਪਣੇ ਚੋਣਵੇਂ ਫੌਜੀਆਂ ਦੀ ਇਕ ਟੀਮ ਨੂੰ ਰੂਸ ਭੇਜ ਰਿਹਾ ਹੈ। ਇਹ ਚੀਨੀ ਫੌਜੀ ਇਕ ਫੌਜੀ ਮੁਕਾਬਲੇਬਾਜ਼ੀ ’ਚ ਹਿੱਸਾ ਲੈਣਗੇ, ਜਿਸ ਵਿਚ ਉਨ੍ਹਾਂ ਨੂੰ ਭਾਰੀ ਬਰਫ ਵਿਚਾਲੇ ਪਹਾੜਾਂ ਅੰਦਰ ਆਪਣੀ ਜੰਗੀ ਸਮਰੱਥਾ ਨੂੰ ਦਿਖਾਉਣਾ ਹੋਵੇਗਾ।
ਚੀਨ ਦੇ ਰੱਖਿਆ ਮੰਤਰਾਲਾ ਦੇ ਮੁਤਾਬਕ ਉੱਤਰੀ ਥੀਏਟਰ ਕਮਾਂਡੇ ਦੇ 11 ਚੀਨੀ ਫੌਜੀ ਸ਼ੁੱਕਰਵਾਰ ਨੂੰ ਰੂਸ ਪਹੁੰਚਣਗੇ ਅੇਤ 50 ਕਿਲੋਮੀਟਰ ਲੰਬੇ ਪਹਾੜੀ ਰਸਤੇ ’ਤੇ ਚੱਲਣਗੇ। ਚੀਨੀ ਫੌਜੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਟਰੇਨਿੰਗ ਦੀ ਮਦਦ ਨਾਲ ਚੀਨੀ ਫੌਜੀ ਭਾਰਤ ਦੇ ਖਿਲਾਫ ਪੂਰਬੀ ਲੱਦਾਖ ਦੇ ਬਰਫੀਲੇ ਮੌਸਮ ’ਚ ਹੋਰ ਜ਼ਿਆਦਾ ਬਿਹਤਰ ਤਰੀਕੇ ਨਾਲ ਜੰਗ ਲੜ ਸਕਣਗੇ। ਰਿਪੋਰਟ ਮੁਤਾਬਕ ਅਭਿਆਸ ’ਚ ਬਰਫਬਾਰੀ ਦੌਰਾਨ ਗੁੰਮ ਹੋਏ ਫੌਜੀਆਂ ਨੂੰ ਲੱਭ ਲਕਣਗੇ, ਰਾਹਤ ਕਾਰਜ ਅਤੇ ਗੋਲਾਬਾਰੀ ਦਾ ਅਭਿਆਸ ਕਰਨਗੇ।