ਪੁੱਤ ਨੇ 118 ਵਾਰ ਚਾਕੂ ਮਾਰ ਕੇ ਕੀਤਾ ਮਾਂ ਦਾ ਕਤਲ, ਪੁਲਸ ਨੂੰ ਦਿੱਤੀ ਫੋਨ 'ਤੇ ਜਾਣਕਾਰੀ

Tuesday, Dec 15, 2020 - 04:01 PM (IST)

ਪੁੱਤ ਨੇ 118 ਵਾਰ ਚਾਕੂ ਮਾਰ ਕੇ ਕੀਤਾ ਮਾਂ ਦਾ ਕਤਲ, ਪੁਲਸ ਨੂੰ ਦਿੱਤੀ ਫੋਨ 'ਤੇ ਜਾਣਕਾਰੀ

ਲੰਡਨ- ਇੰਗਲੈਂਡ ਵਿਚ 17 ਸਾਲਾ ਮੁੰਡੇ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਉਸ ਨੇ ਆਪਣੀ ਮਾਂ ਦੇ ਸਰੀਰ ਵਿਚ 118 ਵਾਰ ਚਾਕੂ ਮਾਰਿਆ ਅਤੇ ਫਿਰ ਪੁਲਸ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਪੁਲਸ ਵਾਲਿਆਂ ਨੂੰ ਕਿਹਾ ਕਿ ਉਹ ਬਾਡੀ ਬੈਗ ਲੈ ਕੇ ਆਉਣ। 'ਦਿ ਸਨ' ਦੀ ਰਿਪੋਰਟ ਮੁਤਾਬਕ ਮੁੰਡਾ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਾਈ ਕਰਦਾ ਸੀ। 

ਇਹ ਘਟਨਾ ਇੰਗਲੈਂਡ ਦੇ ਹੈਂਪਸ਼ਾਇਰ ਦੀ ਹੈ। ਰੋਵਨ ਥਾਮਪਸਨ ਨੇ ਮਾਂ ਜੋਆਨਾ ਥਾਮਪਸਨ 'ਤੇ ਹਮਲਾ ਕੀਤਾ ਜਦ ਉਹ ਸਵੇਰੇ-ਸਵੇਰੇ ਸੈਰ ਕਰ ਕੇ ਵਾਪਸ ਘਰ ਵਾਪਸ ਆਈ ਸੀ।  ਘਟਨਾ ਦੇ ਤਿੰਨ ਮਹੀਨੇ ਬਾਅਦ ਹਿਰਾਸਤ ਵਿਚ ਰਹਿਣ ਦੌਰਾਨ ਹੀ ਰੋਵਨ ਦੀ ਮੌਤ ਹੋ ਗਈ ਸੀ। 

ਰਿਪੋਰਟ ਮੁਤਾਬਕ 50 ਸਾਲ ਦੀ ਜੋਆਨਾ ਨੂੰ ਪਹਿਲਾਂ ਗਲਾ ਦਬਾ ਕੇ ਬੇਹੋਸ਼ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਉਸ ਦੇ ਉੱਪਰ ਕਈ ਚਾਕੂ ਹਮਲੇ ਕੀਤੇ ਗਏ। ਇਹ ਘਟਨਾ ਪਿਛਲੇ ਸਾਲ ਜੁਲਾਈ ਦੀ ਹੈ ਪਰ ਇਸ ਹਫਤੇ ਸੁਣਵਾਈ ਦੌਰਾਨ ਹਾਦਸੇ ਨਾਲ ਜੁੜੀ ਜਾਣਕਾਰੀ ਜਨਤਕ ਹੋਈ ਹੈ। 

ਸੁਣਵਾਈ ਦੌਰਾਨ ਇਹ ਵੀ ਪਤਾ ਚੱਲਿਆ ਹੈ ਕਿ ਰੋਵਨ ਆਪਣੇ ਪਿਤਾ ਨਾਲ ਵੱਖਰੀ ਥਾਂ 'ਤੇ ਰਹਿੰਦਾ ਸੀ ਅਤੇ ਮਾਂ ਨਾਲ ਮੁਲਾਕਾਤ ਲਈ ਆਇਆ ਸੀ। ਰੋਵਨ ਨੇ ਮਾਂ ਦਾ ਕਤਲ ਕਰਨ ਦੇ ਬਾਅਦ ਪੁਲਸ ਨੂੰ ਫੋਨ ਕੀਤਾ ਪਰ ਉਸ ਸਮੇਂ ਉਹ ਪੂਰੀ ਤਰ੍ਹਾਂ ਸ਼ਾਂਤ ਸੀ ਅਤੇ ਸਾਧਾਰਣ ਆਵਾਜ਼ ਵਿਚ ਉਸ ਨੇ ਜਾਣਕਾਰੀ ਦਿੱਤੀ- "ਮੈਂ ਹੁਣੇ-ਹੁਣੇ ਆਪਣੀ ਮਾਂ ਨੂੰ ਮਾਰ ਦਿੱਤਾ ਹੈ। ਮੈਂ ਉਸ ਦਾ ਗਲਾ ਦਬਾਇਆ ਅਤੇ ਫਿਰ ਕਈ ਵਾਰ ਚਾਕੂ ਨਾਲ ਹਮਲਾ ਕੀਤਾ।"
 
ਰੋਵਨ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਸ ਅਫ਼ਸਰ ਨੇ ਦੱਸਿਆ ਕਿ ਜਦ ਉਹ ਘਟਨਾ ਵਾਲੇ ਸਥਾਨ 'ਤੇ ਪੁੱਜੇ, ਉਹ ਮੁੰਡਾ ਬਿਲਕੁਲ ਸ਼ਾਂਤ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਆਪਣੀ ਬਿੱਲੀ ਨੂੰ ਲੈ ਕੇ ਜ਼ਿਆਦਾ ਚਿੰਤਾ ਵਿਚ ਹੈ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਸੀ ਕਿ ਰੋਵਨ ਨੂੰ ਪਹਿਲਾਂ ਮਾਨਸਿਕ ਸਮੱਸਿਆਵਾਂ ਕਾਰਨ ਮੈਂਟਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਤੇ ਘਟਨਾ ਤੋਂ ਪਹਿਲੀ ਰਾਤ ਉਸ ਦੀ ਆਪਣੀ ਮਾਂ ਨਾਲ ਬਹਿਸ ਹੋਈ ਸੀ। 


author

Lalita Mam

Content Editor

Related News