ਮੁਰਗੀਆਂ ਦੇ ਅੰਡੇ ਚੁੱਕਣ ਗਈ ਔਰਤ ’ਤੇ ਮੁਰਗੇ ਨੇ ਕੀਤਾ ਹਮਲਾ, ਹੋਈ ਮੌਤ

09/02/2019 5:38:53 PM

ਮੈਲਬੋਰਨ— ਆਸਟ੍ਰੇਲੀਆ ’ਚ ਇਕ ਮੁਰਗੇ ਵਲੋਂ ਇਕ ਔਰਤ ਦੀ ਜਾਨ ਲੈਣ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਹਰ ਕੋਈ ਹੈਰਾਨ ਹੈ। ਡੇਲੀ ਮੇਲ ਦੀ ਖਬਰ ਮੁਤਾਬਕ ਦੱਖਣੀ ਆਸਟ੍ਰੇਲੀਆ ’ਚ ਔਰਤ ਮੁਰਗੀਆਂ ਦੇ ਅੰਡੇ ਇਕੱਠੇ ਕਰ ਰਹੀ ਸੀ ਕਿ ਅਚਾਨਕ ਮੁਰਗੇ ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਮੁਰਗਾ ਵੀ ਇਨਸਾਨਾਂ ਲਈ ਖਤਰਨਾਕ ਹੋ ਸਕਦਾ ਹੈ। ਹਾਲਾਂਕਿ ਆਮ ਕਰਕੇ ਇਸ ਨੂੰ ਨੁਕਸਾਨ ਨਹੀਂ ਪਹੁੰਚਾਉਣ ਵਾਲੇ ਜੀਵ ਦੀ ਤਰ੍ਹਾਂ ਦੇਖਿਆ ਜਾਂਦਾ ਹੈ। ਜਾਣਕਾਰੀ ਮੁਕਾਬਕ ਔਰਤ ਘਰ ਦੇ ਪਿਛਲੇ ਹਿੱਸੇ ’ਚ ਮੁਰਗੀਆਂ ਨੂੰ ਪਾਲਦੀ ਸੀ। ਮੁਰਗੇ ਦੇ ਹਮਲੇ ’ਚ ਔਰਤ ਦੀ ਨਸ ਫਟ ਗਈ ਤੇ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਦੇ ਦੁਖ ਨੂੰ ਦੇਖਦੇ ਹੋਏ ਔਰਤ ਦਾ ਨਾਂ ਤੇ ਪਛਾਣ ਜ਼ਾਹਿਰ ਨਹੀਂ ਕੀਤੀ ਗਈ। ਐਡੀਲੈਂਡ ਯੂਨੀਵਰਸਿਟੀ ਦੇ ਫਾਰੇਂਸਿਕ ਐਕਸਪਰਟ ਪ੍ਰੋਫੈਸਰ ਰਾਜਰ ਬਯਾਰਡ ਨੇ ਕਿਹਾ ਕਿ ਅਜਿਹੇ ਹੀ ਇਕ ਮਾਮਲੇ ’ਚ ਬਿੱਲੀ ਦੇ ਹਮਲੇ ਕਾਰਨ ਵੀ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ। ਪ੍ਰੋਫੈਸਰ ਸੁਰੱਖਿਅਤ ਸਮਝੇ ਜਾਣ ਵਾਲੇ ਜੀਵ ਵਲੋਂ ਨੁਕਸਾਨ ਪਹੁੰਚਾਏ ਜਾਣ ’ਤੇ ਸਟੱਡੀ ਕਰ ਰਹੇ ਹਨ।

ਪ੍ਰੋਫੈਸਰ ਬਯਾਰਡ ਨੇ ਕਿਹਾ ਕਿ ਉਨ੍ਹਾਂ ਦੀ ਸਟੱਡੀ ਨਾਲ ਡਾਕਟਰਾਂ ਨੂੰ ਵੀ ਮਦਦ ਮਿਲੇਗੀ। ਨਾਲ ਹੀ ਅਜਿਹੇ ਜੀਵਾਂ ਤੋਂ ਲੁਕੇ ਹੋਏ ਖਤਰੇ ਨੂੰ ਸਮਝਣਾ ਵੀ ਸੌਖਾ ਹੋ ਸਕੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੱਲ ਸਿਰਫ ਅਜਿਹੇ ਜੀਵ ਦੇ ਹਮਲੇ ਦੀ ਨਹੀਂ ਹੈ ਬਲਕਿ ਕਈ ਵਾਰ ਬਜ਼ੁਰਗ ਲੋਕ ਆਪਣੇ ਹੀ ਘਰ ’ਚ ਡਿੱਗ ਜਾਂਦੇ ਹਨ ਤੇ ਨਸ ਫਟਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।


Baljit Singh

Content Editor

Related News