ਠਾਣੇ : ਜੁੱਤੀਆਂ ਸਮੇਤ ਮੰਦਰ ’ਚ ਵੜ ਕੇ ਕੀਤਾ ਹੰਗਾਮਾ, FIR ਦਰਜ
Monday, Jul 01, 2024 - 10:12 AM (IST)
ਠਾਣੇ (ਭਾਸ਼ਾ) - ਮਹਾਰਾਸ਼ਟਰ ਦੇ ਠਾਣੇ ਸ਼ਹਿਰ ’ਚ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਵੱਲੋਂ ਕਥਿਤ ਤੌਰ ’ਤੇ ਇਕ ਮੰਦਰ ’ਚ ਬੇਅਦਬੀ ਕਰਨ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਦੇ ਮੁਤਾਬਕ ਇਕ ਔਰਤ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ, ਪੁਲਸ ਨੇ ਸ਼ਨੀਵਾਰ ਨੂੰ ਭਾਰਤੀ ਦੰਡਾਵਲੀ ਦੀ ਧਾਰਾ 295 (ਕਿਸੇ ਵੀ ਵਰਗ ਦੇ ਲੋਕਾਂ ਦੇ ਧਰਮ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਪੂਜਾ ਵਾਲੇ ਸਥਾਨ ਜਾਂ ਪਵਿੱਤਰ ਵਸਤੂ ਨੂੰ ਨਸ਼ਟ ਕਰਨਾ, ਨੁਕਸਾਨ ਪੰਹੁਚਾਉਣਾ ਜਾਂ ਅਪਵਿੱਤਰ ਕਰਨਾ) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਹੁਣ ਰਾਜਕੋਟ ਹਵਾਈ ਅੱਡੇ ਦੀ ਡਿੱਗ ਪਈ ਛੱਤ, ਪਈਆਂ ਭਾਜੜਾਂ, PM ਮੋਦੀ ਨੇ ਕੀਤਾ ਸੀ ਉਦਘਾਟਨ
ਉਨ੍ਹਾਂ ਦੱਸਿਆ ਕਿ ਇਹ ਕਥਿਤ ਘਟਨਾ 23 ਜੂਨ ਨੂੰ ਸ਼ਹਿਰ ਦੇ ਹਜੂਰੀ ਇਲਾਕੇ ’ਚ ਹੋਈ। ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਅਨੁਸਾਰ ਘੱਟ ਗਿਣਤੀ ਭਾਈਚਾਰੇ ਦੇ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਇਕ ਔਰਤ ਨੂੰ ਪ੍ਰੇਸ਼ਾਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਔਰਤ ਆਪਣੇ ਰਿਸ਼ਤੇਦਾਰਾਂ ਨਾਲ ਮੰਦਰ ’ਚ ਸੀ, ਉਦੋਂ ਲੱਗਭਗ 150 ਲੋਕਾਂ ਦੀ ਭੀੜ ਜੁੱਤੀਆਂ ਪਹਿਨ ਕੇ ਮੰਦਰ ਕੰਪਲੈਕਸ ਅੰਦਰ ਵੜ ਆਈ ਅਤੇ ਹੰਗਾਮਾ ਮਚਾਉਣ ਲੱਗੀ।
ਇਹ ਵੀ ਪੜ੍ਹੋ - ਵਸੰਤ ਵਿਹਾਰ 'ਚ ਕਹਿਰ ਬਣਕੇ ਵਰ੍ਹਿਆ ਮੀਂਹ, ਕੰਧ ਡਿੱਗਣ ਨਾਲ 8 ਲੋਕਾਂ ਦੀ ਮੌਤ, 3 ਲਾਸ਼ਾਂ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8