ਛੱਤ ''ਤੇ ਕੱਪੜੇ ਸੁਕਾ ਰਹੀ ਸੀ ਔਰਤ, ਜਦੋਂ ਵਿਹੜੇ ''ਚ ਪਈ ਨਜ਼ਰ ਤਾਂ ਰਹਿ ਗਈ ਹੱਕੀ ਬੱਕੀ

08/22/2017 4:06:01 PM

ਕਵੀਂਸਲੈਂਡ— ਤੁਸੀਂ ਅਜਿਹਾ ਘੱਟ ਹੀ ਸੁਣਿਆ ਜਾਂ ਦੇਖਿਆ ਹੋਵੇਗਾ ਕਿ ਕੋਈ ਸੱਪ ਆਪਣੀ ਬਰਾਬਰ ਦੀ ਲੰਬਾਈ ਦੇ ਸੱਪ ਨੂੰ ਜ਼ਿੰਦਾ ਹੀ ਨਿਗਲ ਗਿਆ ਹੋਵੇ। ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਸੱਪ ਨੂੰ ਸੱਪ ਵੱਲੋਂ ਨਿਗਲਣ ਦਾ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਇਹ ਨਜ਼ਾਰਾ ਆਸਟਰੇਲੀਆ ਦੇ ਕਵੀਂਸਲੈਂਡ ਸਥਿਤ ਇਕ ਘਰ ਵਿਚ ਦੇਖਣ ਨੂੰ ਮਿਲਿਆ। ਜਦੋਂ ਇਕ ਔਰਤ ਕੱਪੜੇ ਸੁਕਾਉਣ ਲਈ ਛੱਤ 'ਤੇ ਪਹੁੰਚੀ ਤਾਂ ਉਸ ਦਾ ਅਚਾਨਕ ਹੀ ਧਿਆਨ ਵਿਹੜੇ 'ਚ ਗਿਆ। ਉਸ ਨੇ ਧਿਆਨ ਨਾਲ ਦੇਖਿਆ ਤਾਂ ਵਿਹੜੇ ਵਿਚ ਦੋ ਸੱਪ ਇਕ-ਦੂਜੇ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਨਜ਼ਾਰਾ ਦੇਖ ਕੇ ਔਰਤ ਦੇ ਹੋਸ਼ ਉਡ ਗਏ। ਉਸ ਨੇ ਤੁਰੰਤ ਸੱਪ ਨੂੰ ਫੜਨ ਲਈ ਸਨੇਕ ਕੈਚਰ ਨਾਰਮਨ ਨੂੰ ਬੁਲਾਇਆ। ਨਾਰਮਨ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਵੀ ਅਜਿਹਾ ਨਜ਼ਾਰਾ ਨਹੀਂ ਦੇਖਿਆ। ਇਸਟਰਨ ਬਰਾਊਨ ਸੱਪ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਸੱਪਾਂ ਵਿਚੋਂ ਇਕ ਮੰਨਿਆਂ ਜਾਂਦਾ ਹੈ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਰਾਊਨ ਸੱਪ, ਇਕ ਦੂਜੇ ਸੱਪ ਨੂੰ ਨਿਕਲ ਰਿਹਾ ਹੈ। ਆਸਟਰੇਲੀਆ ਵਿਚ ਇਸ ਸੱਪ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ।


Related News