ਰੋਮਾਨੀਆ ਯਾਤਰਾ ਦੌਰਾਨ ਪੋਪ ਨੇ 7 ਕੈਥੋਲਿਕ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

06/02/2019 4:51:48 PM

ਰੋਮ (ਭਾਸ਼ਾ)— ਪੋਪ ਫ੍ਰਾਂਸਿਸ ਨੇ ਰੋਮਾਨੀਆ ਦੀ ਆਪਣੀ ਯਾਤਰਾ ਦੇ ਤੀਜੇ ਅਤੇ ਆਖਰੀ ਦਿਨ ਇਕ ਸਮੂਹਿਕ ਪੂਜਾ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਪੂਜਾ ਵਿਚ ਪੋਪ ਨੇ ਉਨ੍ਹਾਂ 7 ਰੋਮਾਨੀਆਈ ਕੈਥੋਲਿਕ ਬਿਸ਼ਪ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜੋ ਕਮਿਊਨਿਸਟ ਸ਼ਾਸਨ ਦੌਰਾਨ ਅੱਤਿਆਚਾਰ ਅਤੇ ਤਸੀਹੇ ਦੇਣ ਕਾਰਨ ਮਾਰੇ ਗਏ ਸਨ। 

PunjabKesari

ਫ੍ਰਾਂਸਿਸ ਨੇ ਗ੍ਰੀਕ ਕੈਥੋਲਿਕ ਚਰਚ ਦੇ ਗੜ੍ਹ ਬਲਾਜ਼ ਵਿਚ ਐਤਵਾਰ ਨੂੰ ਸਮੂਹਿਕ ਪੂਜਾ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਦੇਸ਼ ਵਿਚ ਕਮਿਊਨਿਸਟ ਸ਼ਾਸਨ ਦੌਰਾਨ ਇਸ ਚਰਚ ਨੂੰ ਗੈਰ ਕਾਨੂੰਨੀ ਐਲਾਨ ਕਰ ਦਿੱਤਾ ਗਿਆ ਸੀ। ਸਾਲ 1950 ਤੋਂ 1970 ਦੇ ਵਿਚ 7 ਬਿਸ਼ਪਾਂ ਨੂੰ ਉਨ੍ਹਾਂ ਦੇ ਧਾਰਮਿਕ ਸਿਧਾਂਤ ਦੇ ਕਾਰਨ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਸੀ ਜੋ ਅੱਤਿਆਚਾਰ ਅਤੇ ਤਸੀਹੇ ਦੇਣ ਕਾਰਨ ਮਰ ਗਏ। ਵੈਟੀਕਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪੋਪ ਨੇ ਇਸ ਤਰ੍ਹਾਂ ਦੇ ਈਸਾਈ ਰੀਤੀ-ਰਿਵਾਜਾਂ ਵਾਲੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਬਲਾਜ਼ ਪਹੁੰਚੇ 50 ਸਾਲਾ ਏਮੈਨੁਅਲ ਕਾਂਟ ਨੇ ਕਿਹਾ,''ਇਹ ਸਾਰੇ ਕੈਥੋਲਿਕਾਂ ਲਈ ਇਕ ਪਵਿੱਤਰ ਦਿਨ ਹੈ।''


Vandana

Content Editor

Related News